by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯਮਨ ਦੇ ਉੱਤਰ ਪੱਛਮੀ ਤੱਟ 'ਤੇ ਲਾਲ ਸਾਗਰ 'ਚ ਇਕ ਕਿਸ਼ਤੀ ਪਲਟਣ ਨਾਲ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਹਾਦਸਾ ਹੋਦੀਦਾਹ ਬੰਦਰਗਾਹ ਸ਼ਹਿਰ ਦੇ ਉੱਤਰੀ ਹਿੱਸੇ ਕੋਲ ਵਾਪਰਿਆ ਹੈ । ਉਨ੍ਹਾਂ ਨੇ ਕਿਹਾ ਕਿਸ਼ਤੀ 'ਚ ਕੁੱਲ 30 ਯਾਤਰੀ ਸਵਾਰ ਸਨ । ਉਨ੍ਹਾਂ ਨੇ ਦੱਸਿਆ ਕਿ ਸਾਰੇ ਸਥਾਨਕ ਪਿੰਡ ਵਾਸੀ ਯਮਨ ਦੇ ਵੱਡੇ ਟਾਪੂ ਅਲਹਈਆ ਤੋਂ ਕਾਮਰਾਨ ਟਾਪੂ 'ਤੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ। ਮਰਨ ਵਾਲਿਆਂ ਵਿੱਚ 13 ਮਹਿਲਾਵਾਂ 7 ਬੱਚੇ ਤੇ 2 ਪੁਰਸ਼ ਹਨ । ਅਧਿਕਾਰੀਆਂ ਨੇ ਕਿਹਾ ਤੇਜ਼ ਹਵਾ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ । ਫਿਲਹਾਲ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।