ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2ਮਹਿਲਾਵਾਂ ਨੂੰ ਆਪਣੇ ਭਰਾ ਦੀ ਜਾਨ ਬਚਾਉਣੀ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਹਮਲਾਵਰਾਂ ਨੇ ਦੋਵਾਂ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਵਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਪਿੰਕੀ ਤੇ ਜੋਤੀ ਦੇ ਰੂਪ ' ਹੋਈ ਹੈ। ਲਲਿਤ ਨੇ ਦੱਸਿਆ ਕਿ ਉਸ ਨੇ ਦੇਰ ਰਾ ਨੂੰ ਕਿਸੇ ਤੋਂ ਪੈਸੇ ਲੈਣੇ ਸਨ ਉਹ ਕੰਮ ਨਿਪਟਾ ਕਰ ਘਰ ਆਇਆ ਸੀ। ਕੁਝ ਸਮੇ ਬਾਅਦ ਕੁਝ ਲੋਕ ਉਸ ਦੀ ਮਾਸੀ ਘਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖ਼ਲ ਹੋ ਗਏ ,ਜਦੋ ਲਲਿਤ ਨੂੰ ਫੋਨ ਆਇਆ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਨ ਲਈ ਕਿਹਾ।
ਕੁਝ ਸਮੇ ਬਾਅਦ ਹਮਲਾਵਰ ਲਲਿਤ ਦੇ ਘਰ ਪਹੁੰਚੇ ਤੇ ਕਾਫੀ ਹੰਗਾਮਾ ਕੀਤਾ ।ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਦੋ ਉਹ ਅਸਫਰ ਰਹੇ ਤਾਂ ਵਾਪਸ ਚਲੇ ਗਏ ।ਇਸ ਦੌਰਾਨ ਰੌਲਾ ਸੁਣਕੇ ਲੋਕ ਇਕੱਠੇ ਹੋ ਗਏ 3 ਵਜੇ ਦੇ ਕਰੀਬ ਵੱਡੀ ਗਿਣਤੀ ਵਿੱਚ ਫਿਰ ਲੋਕ ਲਲਿਤ ਘਰ ਪਹੁੰਚ ਗਏ ਤੇ ਲਲਿਤ 'ਤੇ ਗੋਲੀਆਂ ਚਲਾ ਦਿੱਤੀਆਂ, ਉੱਥੇ ਮੌਜੂਦ ਲਲਿਤ ਦੀਆਂ ਭੈਣਾਂ ਬਚਾਅ ਲਈ ਅੱਗੇ ਆਈਆਂ ਤੇ ਉਨ੍ਹਾਂ ਨੇ ਕਿਹਾ 'ਭਾਗ ਭਾਈ ਭਾਗ' ਲਲਿਤ ਦੇ ਸਰੀਰ ਨੂੰ ਛੁਹ ਕੇ ਗੋਲੀ ਨਿਕਲ ਗਈ ਪਰ ਲਲਿਤ ਭੱਜਣ ਵਿੱਚ ਸਫਲ ਹੋ ਗਿਆ ।ਗੁੱਸੇ ਵਿੱਚ ਹਮਲਾਵਰਾਂ ਨੇ ਲਲਿਤ ਦੀਆਂ ਦੋਵਾਂ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ।ਇਸ ਸਾਰੀ ਵਾਰਦਾਤ ਮੌਕੇ 'ਤੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ ।ਫਿਲਹਾਲ ਪੁਲਿਸ ਵਲੋਂ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।