by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਹੈਬੋਵਾਲ ਇਲਾਕੇ ਵਿੱਚ ਸਥਿਤ ਡੇਅਰੀ ਕੰਪਲੈਕਸ 'ਚ 18 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਵਿੱਕੀ ਦੇ ਰੂਪ 'ਚ ਹੋਈ ਹੈ,ਜੋ ਠੇਕੇ 'ਤੇ ਵੇਟਰ ਦਾ ਕੰਮ ਕਰਦਾ ਸੀ । ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ ਨੇ ਠੇਕੇਦਾਰ ਤੋਂ 5500 ਰੁਪਏ ਲੈਣੇ ਸੀ। ਇਸ ਨੂੰ ਲੈ ਕੇ ਉਸ ਨੇ ਠੇਕੇਦਾਰ ਨੂੰ ਫੋਨ ਵੀ ਕੀਤਾ ਸੀ । ਜਿਵੇ ਹੀ ਵਿੱਕੀ ਠੇਕੇਦਾਰ ਕੋਲ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ 3 ਨੌਜਵਾਨ ਖੜ੍ਹੇ ਸੀ । ਠੇਕੇਦਾਰ ਨੇ ਉਨ੍ਹਾਂ ਨੌਜਵਾਨਾਂ ਨਾਲ ਮਿਲ ਕੇ ਵਿੱਕੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।