by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਵਾਲੀ ਮੌਕੇ ਤੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕੁੜੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਸਰਕਾਰ 12ਵੀ ਜਮਾਤ ਤੱਕ ਪੜ੍ਹਦੀਆਂ ਕੁੜੀਆਂ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਇਸ ਲਈ ਸਰਕਾਰ ਵਲੋਂ ਇੰਦਰਾ ਸ਼ਕਤੀ ਫੀਸ ਰੀਚਾਰਜ ਸਕੀਮ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਜਟ 'ਚ ਇਸ ਦਾ ਐਲਾਨ ਕੀਤਾ ਸੀ । ਉਨ੍ਹਾਂ ਨੇ ਕਿਹਾ 9ਵੀ ਤੋਂ 12ਵੀ ਜਮਾਤ ਤੱਕ ਲੜਕੀਆਂ ਦੀ ਪੜਾਈ ਵੀ ਮੁਫ਼ਤ ਕਰ ਦਿੱਤੀ ਹੈ। CM ਦੇ ਬਜਟ ਐਲਾਨ ਨੂੰ ਲਾਗੂ ਕਰਨ ਦੇ ਤਹਿਤ ਸਿੱਖਿਆ ਵਿਭਾਗ ਵਲੋਂ ਇਹ ਹੁਕਮ ਇਸ ਸਾਲ ਟੀ ਆਗੂ ਹੋਣ ਜਾ ਰਿਹਾ ਹੈ। ਇਸ ਦੀ ਤਿਆਰੀ ਸਿੱਖਿਆ ਵਿਭਾਗ ਵਲੋਂ ਮੁਕੰਮਲ ਕਰ ਲਈ ਗਈ ਹੈ। ਇਸ ਸਾਲ 8ਵੀ ਜਮਾਤ ਪਾਸ ਕਰਕੇ 9ਵੀ ਵਿੱਚ ਦਾਖਲਾ ਲੈਣ ਵਾਲਿਆਂ ਵਿਦਿਆਰਥੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਆਰਟੀਈ ਤਹਿਤ ਰਾਜ ਦੇ ਪ੍ਰਾਈਵੇਟ ਸਕੂਲਾਂ ਵਿੱਚ ਸ਼ੁਰੂਆਤੀ ਕਮੇਟੀ ਦੀਆਂ 25 ਫੀਸਦੀ ਸੀਟਾਂ ਤੇ ਬੱਚਿਆਂ ਨੂੰ ਆਰਟੀਈ ਤਹਿਤ ਦਾਖ਼ਲਾ ਦਿੱਤਾ ਜਾਂਦਾ ਹੈ।