by jaskamal
ਪੱਤਰ ਪ੍ਰੇਰਕ : ਪੰਜਾਬ ਤੇ ਚੰਡੀਗੜ੍ਹ 'ਚ ਅੱਜ ਰਾਤ ਕਰੀਬ 9.40 ਵਜੇ ਭੂਚਾਲ ਦੇ ਝਟਕੇ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੰਜਾਬ ਦੇ ਕਈ ਇਲਾਕਿਆਂ ਤੋਂ ਭੂਚਾਲ ਕਾਰਨ ਧਰਤੀ ਕੰਬ ਗਈ, ਜਿਸ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ।। ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਲੱਦਾਖ ਤੋਂ ਵੀ ਭੂਚਾਲ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਪੰਜਾਬ ਦੇ ਜਲੰਧਰ, ਗੁਰਦਾਸਪੁਰ, ਲੁਧਿਆਣਾ, ਬਟਾਲਾ, ਹੁਸ਼ਿਆਰਪੁਰ ਆਦਿ ਇਲਾਕਿਆਂ ਤੋਂ ਵੀ ਭੂਚਾਲ ਦੇ ਝਟਕੇ ਲੱਗਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 5.3 ਮੈਗਨੀਟਿਊਡ ਦੀ ਰਹੀ ਸੀ। ਇਸ ਭੂਚਾਲ ਦੇ ਝਟਕੇ ਪੰਜਾਬ-ਹਿਮਾਚਲ ਹੀ ਨਹੀਂ, ਸਗੋਂ ਗੁਆਂਢੀ ਮੁਲਕ ਪਾਕਿਸਤਾਨ 'ਚ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਬਿੰਦੂ ਹਿਮਾਚਲ ਦਾ ਚੰਬਾ ਦੱਸਿਆ ਜਾ ਰਿਹਾ ਹੈ ਤੇ ਧਰਤੀ ਤੋਂ ਕਰੀਬ 10 ਕਿਲੋਮੀਟਰ ਹੇਠਾਂ ਤੋਂ ਇਸ ਦੀ ਉਤਪਤੀ ਹੋਈ ਸੀ। ਇਸ ਕਾਰਨ ਇਸ ਦੇ ਝਟਕੇ ਕਾਫ਼ੀ ਵੱਡੇ ਇਲਾਕੇ 'ਚ ਮਹਿਸੂਸ ਕੀਤੇ ਗਏ ਹਨ।