ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਹਿਲਾ ਵੀ ਬੰਬ ਧਮਾਕਿਆਂ ਦੇ ਮਾਮਲੇ ਸਾਹਮਣੇ ਆਏ ਨੇ ,ਇਸ ਤੋਂ ਪਹਿਲਾਂ ਵੀ ਸਾਲੇਹ 'ਤੇ ਪਿਛਲੇ ਸਾਲ ਜਾਨਲੇਵਾ ਹਮਲਾ ਹੋਇਆ ਸੀ, ਜਿਸ 'ਚ 20 ਲੋਕ ਮਾਰੇ ਗਏ ਸਨ। ਤੇ ਇਸ ਤਰ੍ਹਾਂ ਹੀ ਅਜੇ ਇਕ ਵਾਰ ਫਿਰ ਤੋਂ ਕਾਬੁਲ 'ਚ ਬੁੱਧਵਾਰ ਨੂੰ ਭਿਆਨਕ ਧਮਾਕਾ ਹੋਇਆ ,ਇਸ ਉਤੇ ਉਪ-ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।, ਹਾਲਾਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆਂ ਤੇ ਉਹ ਸੁਰੱਖਿਅਤ ਹਨ।
ਉਪ-ਰਾਸ਼ਟਰਪਤੀ ਦੇ ਬੁਲਾਰੇ ਰਜਵਾਨ ਮੁਰਾਦ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ , 'ਅੱਜ ਅਫ਼ਗਾਨਿਸਤਾਨ ਦੇ ਦੁਸ਼ਮਣਾਂ ਨੇ ਇਕ ਵਾਰ ਫਿਰ ਸਾਲੇਹ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋਏ ਤੇ ਸਾਲੇਹ ਨੂੰ ਕੋਈ ਸੱਟ ਨਹੀਂ ਲੱਗੀ। ਬੁਲਾਰੇ ਨੇ ਰਾਇਟਰਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲੇਹ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਵਿਸਫੋਟ 'ਚ ਉਨ੍ਹਾਂ ਦੇ ਕੁਝ ਸੁਰੱਖਿਆ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੋ ਲਾਸ਼ਾਂ ਤੇ ਸੱਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਅਫ਼ਗਾਨ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ । ਉਧਰ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਧਮਾਕੇ ਕਾਰਨ ਇਲਾਕੇ 'ਚ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੁਝਾ ਦਿੱਤਾ ਸੀ।
ਉਪ-ਰਾਸ਼ਟਰਪਤੀ ਦੇ ਬੇਟੇ ਨੇ ਟਵੀਟ ਕਰ ਕੇ ਜਾਣਕਾਰੀ ਦਿਤੀ ਹੈ ਕਿ ਉਹ ਸੁਰਖਿਅਤ ਨੇ । ਏਬਾਦ ਸਾਲੇਹ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੇ ਮੇਰੇ ਪਿਤਾ ਦੋਵੇਂ ਸੁਰੱਖਿਅਤ ਹਾਂ ਤੇ ਸਾਡੇ ਨਾਲ ਦਾ ਕੋਈ ਵੀ ਵਿਅਕਤੀ ਸ਼ਹੀਦ ਨਹੀਂ ਹੋਇਆ ਹੈ। ਸਾਰੇ ਲੋਕ ਸੁਰੱਖਿਅਤ ਹਨ।