by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਲਤੀਫ਼ਪੁਰਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਲੋਕਾਂ ਦੇ ਘਰੋਂ ਨੂੰ ਪੰਜਾਬ ਸਰਕਾਰ ਵਲੋਂ ਢਹਿ -ਦੇਰੀ ਕਰਵਾ ਦਿੱਤਾ ਗਿਆ ਸੀ। ਉਥੇ ਹੀਇੰਪਰੂਵਮੈਂਟ ਟਰੱਸਟ ਦੇ ਕਮਿਸ਼ਨ ਨੂੰ ਸੌਂਪੀ ਰਿਪੋਰਟ 'ਚ ਦੱਸਿਆ ਕਿ ਟਰੱਸਟ ਵਲੋਂ ਲਤੀਫ਼ਪੁਰਾ 'ਚ ਰਹਿੰਦੇ ਜਿਹੜੇ ਪਰਿਵਾਰ ਦੇ ਘਰ ਉੱਜੜ ਗਏ ਸਨ। ਉਨ੍ਹਾਂ ਦਾ ਜਲਦ ਹੀ ਵਸੇਬਾ ਕੀਤਾ ਜਾਵੇਗਾ । ਦੱਸ ਦਈਏ ਕਿ ਟਰੱਸਟ ਨੇ ਪੀੜਤ ਪਰਿਵਾਰਾਂ ਨੂੰ ਬੀਤੀ ਭਾਨੀ ਕੰਪਲੈਕਸ 'ਚ ਫਲੈਟ ਦੇਣ ਦੀ ਪ੍ਰਪੋਜ਼ਲ ਦਿੱਤੀ ਸੀ ਪਰ ਬੇਘਰ ਪਰਿਵਾਰਾਂ ਇਹ ਫਲੈਟ ਲੈਣ ਲਈ ਤਿਆਰ ਨਹੀ ਹਨ ।ਜਿਸ ਨੂੰ ਦੇਖਦੇ ਹੋਏ ਹਨ ਟਰੱਸਟ ਨੇ ਲੋਕਾਂ ਨੂੰ 2-2 ਮਰਲੇ ਦੇ ਪਲਾਟ ਦੇਣ ਦਾ ਐਲਾਨ ਕੀਤਾ ਹੈ ।ਦੱਸਣਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਇੰਪਰੂਵਮੈਂਟ ਵਿਭਾਗ ਵਲੋਂ ਪਿਛਲੇ ਸਾਲ 8 ਦਸੰਬਰ ਨੂੰ ਲਤੀਫ਼ਪੁਰਾ 'ਤੇ ਵੱਡੀ ਕਾਰਵਾਈ ਕਰਦੇ ਹੋਏ ਸਾਰੇ ਘਰਾਂ ਨੂੰ ਤੋੜ ਕੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਸੀ ।