ਨਿਊਜ਼ ਡੈਸਕ (ਰਿੰਪੀ ਸ਼ਰਮਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਤਾਰ ਆਪਣੀਆਂ ਮੰਗਾ ਨੂੰ ਲੈ ਕੇ ਜਲੰਧਰ ਦੇ DC ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਗਿਆ । ਹੁਣ ਕਿਸਾਨਾਂ ਨੇ ਇਕ ਮਹੀਨੇ ਲਈ ਟੋਲ ਪਲਾਜ਼ੇ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ । ਕਿਸਾਨ ਮਜ਼ਦੂਰ ਸੰਘਰਸ਼ ਦੇ ਪ੍ਰਧਾਨ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ DC ਦਫਤਰ ਦੇ ਬਾਹਰ ਬੈਠੇ ਹੋਏ ਹਨ ਤੇ ਸਰਕਾਰ ਉਨ੍ਹਾਂ ਦੀਆਂ ਸਬੰਧੀ ਕੋਈ ਜਵਾਬ ਨਹੀਂ ਦੇ ਰਹੀ ਹੈ ।
ਸਰਕਾਰ ਨੇ ਕਿਹਾ ਕਿ ਪੰਜਾਬ 'ਚੋ ਨਸ਼ਾ ਬੰਦ ਕਰਨ ਲਈ 5 ਸਾਲ ਦਾ ਸਮਾਂ ਲੱਗੇਗਾ । ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫੀ ਬਾਰੇ ਵੀ ਕੋਈ ਸਪਸ਼ੱਟ ਜਵਾਬ ਨਹੀਂ ਦੇ ਰਹੀ ਹੈ । ਜਿਸ ਕਰਕੇ ਹੁਣ ਕਿਸਾਨਾਂ ਵਲੋਂ 15 ਦਸੰਬਰ ਤੋਂ ਇਕ ਮਹੀਨੇ ਤੱਕ ਪੰਜਾਬ ਦੇ 18 ਟੋਲ ਪਲਾਜ਼ਿਆਂ 'ਤੇ ਧਰਨਾ ਕਰਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਟੋਲ ਪਲਾਜ਼ਾ ਵਲੋਂ ਕਿਸੇ ਕਰਮਚਾਰੀ ਦੀ ਤਨਖਾਹ ਰੋਕੀ ਗਈ ਤਾਂ ਅਸੀਂ ਤਨਖਾਹ ਲਵਾਉਣ ਲਈ ਸੰਘਰਸ਼ ਕਰਾਂਗੇ ।