by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ SC ਭਾਈਚਾਰੇ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਏ. ਜੀ ਦਫਤਰ ਵਿੱਚ SC ਭਾਈਚਾਰੇ ਲਈ ਵੀ ਭਰਤੀ ਰੱਖੀ ਜਾਵੇਗੀ। CM ਮਾਨ ਨੇ ਕਿਹਾ ਕਿ ਪੰਜਾਬ ਏ. ਜੀ ਦਫਤਰ ਵਿੱਚ ਐਸ.ਸੀ ਭਾਈਚਾਰੇ ਦੇ 58 ਲਾਅ ਅਫਸਰਾਂ ਦੀਆਂ ਨਿਯੁਕਤੀਆ ਕੀਤੀਆਂ ਜਾਣ ਗਿਆ। ਪੰਜਾਬ ਸਰਕਾਰ ਨੇ 58 ਪੋਸਟਾਂ SC ਭਾਈਚਾਰੇ ਲਈ ਰੱਖਿਆ ਹਨ। cm ਮਾਨ ਨੇ ਕਿਹਾ ਕਿ ਜੇਕਰ ਵਾਅਦਾ ਕੀਤਾ ਸੀ ਤਾਂ ਪੂਰਾ ਵੀ ਜਰੂਰ ਕਰਾਂਗੇ। ਉਨ੍ਹਾਂ ਨੇ ਕਿਹਾ ਅਸੀਂ ਬਾਬਾ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਲੋਕ ਲਈ ਮੁਹੱਲਾ ਕਲੀਨਿਕ ਵੀ ਖੋਲ੍ਹੇ ਗਏ ਹਨ। ਜਿਥੇ ਆਮ ਲੋਕ ਆਪਣਾ ਇਲਾਜ ਕਰਵਾ ਸੱਕਣ।