by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ NIA ਦੀ ਟੀਮ ਵਲੋਂ ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਘਰ ਛਾਪਾ ਮਾਰਿਆ । ਦੱਸਿਆ ਜਾ ਰਿਹਾ ਗੈਂਗਸਟਰ ਹਰਸਿਮਰਨਦੀਪ ਸਿੰਘ ਦੇ ਘਰੋਂ NIA ਨੂੰ 39 ਲੱਖ 60 ਹਜ਼ਾਰ ਰੁਪਏ ਬਰਾਮਦ ਹੋਏ ਹਨ। ਉੱਥੇ ਹੀ ਪੁਲਿਸ ਤੇ NIA ਨੇ ਮਿਲ ਕੇ ਗੈਂਗਸਟਰ ਬਹਿਬਲ, ਅਜੇ ਕੁਮਾਰ ਘਰ ਵੀ ਛਾਪਾ ਮਾਰਿਆ । ਪੁਲਿਸ ਅਧਿਕਾਰੀ ਅਨੁਸਾਰ ਇਹ ਤੀਨੋ ਗੈਂਗਸਟਰ ਕਾਫੀ ਲੰਬੇ ਸਮੇ ਤੋਂ ਇੱਕ ਫਿਰੌਤੀ ਰੈਕੇਟ ਚਲਾ ਰਿਹਾ ਹੈ ਤੇ ਉਸ ਦੇ ਕਈ ਸਾਥੀ ਉਸ ਦੀ ਮਦਦ ਵੀ ਕਰ ਰਹੇ ਹਨ। ਫਿਲਹਾਲ ਅਧਿਕਾਰੀਆਂ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪੁਲਿਸ ਨੇ ਗੈਂਗਸਟਰ ਹਰਸਿਮਰਨਦੀਪ ਸਿੰਘ ਨੂੰ 2018 ਵਿੱਚ ਦੇਹਰਾਦੁਰ ਤੋਂ ਗ੍ਰਿਫ਼ਤਾਰ ਕਰਕੇ ਬਠਿੰਡਾ ਕੇਂਦਰੀ ਜੇਲ੍ਹ 'ਚ ਭੇਜ ਦਿੱਤਾ ਤੇ ਉਸ 'ਤੇ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਵੀ ਸਾਹਮਣੇ ਆਏ ਹਨ । ਜਿਸ 'ਚ ਫਿਰੌਤੀ ਦੇ ਕਈ ਮਾਮਲੇ ਹਨ ।