by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਪੁਲਿਸ ਨੇ ਇੱਕ ਫਰਜ਼ੀ ਕੈਲ ਸੈਂਟਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਉੱਥੇ ਚੱਲ ਰਹੇ ਕੰਮ ਦਾ ਪਰਦਾਫਾਸ਼ ਕੀਤਾ ਤੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕਾਲ ਸੈਂਟਰ 'ਚ ਕੰਮ ਕਰਦੇ ਸਾਰੇ ਲੋਕਾਂ ਨੂੰ ਰਾਊਂਡ ਅੱਪ ਕੀਤਾ ਹੈ। ਇਸ ਦੇ ਨਾਲ 13 ਕੰਪਿਊਟਰ ਤੇ 8 ਫੋਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਜਾਂਚ ਲਈ ਟੈਕਨੀਕਲ ਟੀਮਾਂ ਨੂੰ ਬੁਲਾਇਆ ਹੈ । ਜ਼ਿਕਰਯੋਗ ਹੈ ਕਿ ਡੇਢ ਸਾਲ ਪਹਿਲਾਂ ਵੀ ਇਕ ਵੱਡੇ ਫਰਜੀ ਕਾਲ ਸੈਂਟਰ 'ਚ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਵੀ ਪੁਲਿਸ ਵਲੋਂ ਕਈ ਫਰਜੀ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ ਹੈ, ਜੋ ਕਿ ਲੋਕਾਂ ਨਾਲ ਠਗੀ ਕਰਦੇ ਹਨ।