by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਪਿੰਡ ਖੂੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੜਕ ਕੰਡੇ ਘਰ ਦੀ ਰਸੋਈ ਦੀ ਕੰਧ ਪਾੜ ਇੱਕ ਟਰੱਕ ਨੇ ਪਰਿਵਾਰ ਦੇ 4 ਮੈਬਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਦੱਸਿਆ ਜਾ ਰਿਹਾ ਟਰੱਕ ਮਾਨਸਰ ਵਲੋਂ ਆ ਰਿਹਾ ਸੀ । ਜਖ਼ਮੀ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਮਾਪੇ ਦੇ ਘਰ ਖੂੰਡੇ ਆਈ ਹੋਈ ਸੀ ਤੇ ਮੇਰੀ ,ਮਾਤਾ, ਭਰਾ ,ਭਾਬੀ ਨਾਲ ਰਸੋਈ ਰੋਟੀ ਖਾ ਰਹੇ ਸਨ। ਕੁਝ ਸਮੇ ਬਾਅਦ ਇੱਕ ਧਮਾਕੇ ਦੀ ਆਵਾਜ਼ ਆਈ ਤੇ ਟਰੱਕ ਕੰਧ ਤੋੜ ਕੇ ਉਨ੍ਹਾਂ 'ਤੇ ਆ ਚੜ੍ਹਿਆ । ਫਿਲਹਾਲ ਲੋਕਾਂ ਵਲੋਂ ਜਖ਼ਮੀਆਂ ਨੂੰ ਨਿੱਜੀ ਹਸਤਫਾਲ ਦਾਖ਼ਲ ਕਰਵਾਇਆ ਗਿਆ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।