by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਪਿੰਡ ਮੁਦੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਗਵਤ ਕਥਾ ਦੇ ਪੰਡਾਲ 'ਚ ਇੱਕ ਬੇਕਾਬੂ ਕਾਰ ਆ ਵੜੀ। ਇਸ ਹਾਦਸੇ ਦੌਰਾਨ 8 ਸਾਲਾ ਬੱਚੇ ਦੀ ਮੌਤ ਹੋ ਗਈ ,ਜਦਕਿ ਕਈ ਲੋਕ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਦੇਰ ਰਾਤ ਭਗਵਤ ਕਥਾ ਦੌਰਾਨ ਸੰਗਤਾਂ ਪੰਡਾਲ 'ਚ ਹਾਜ਼ਰ ਸਨ। ਇਸ ਦੌਰਾਨ ਸ਼ਰਾਬ ਦੇ ਨਸ਼ੇ 'ਚ ਟੱਲੀ ਇੱਕ ਵਿਅਕਤੀ ਨੇ ਗਲਤੀ ਨਾਲ ਗੱਡੀ ਪੰਡਾਲ ਵਿੱਚ ਵਾੜ ਦਿੱਤੀ। ਦੇਖਦੇ ਹੀ ਦੇਖਦੇ ਗੱਡੀ ਦੀ ਲਪੇਟ 'ਚ ਕਈ ਸ਼ਰਧਾਲੂ ਆ ਗਏ। ਇਸ ਘਟਨਾ ਦੌਰਾਨ 8 ਸਾਲਾ ਬੱਚੇ ਦੀ ਮੌਤ ਹੋ ਗਈ ,ਜਦਕਿ ਕਈ ਸ਼ਰਧਾਲੂ ਜਖ਼ਮੀ ਹੋ ਗਏ । ਫਿਲਹਾਲ ਪੁਲਿਸ ਅਧਿਕਾਰੀ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।