by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਫੋਕਲ ਪੁਆਇੰਟ ਇਲਾਕੇ ਵਿੱਚ ਫਲਾਈਓਵਰ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਟਰੇਨ ਨੇ ਦਰੜ ਦਿੱਤਾ । ਦੱਸਿਆ ਜਾ ਰਿਹਾ ਅਚਾਨਕ ਆਈ ਟਰੇਨ ਨੂੰ ਮਜਦੂਰ ਦੇਖ ਨਹੀ ਸਕੇ, ਜਦੋ ਤੱਕ ਉਨ੍ਹਾਂ ਨੂੰ ਕੁਝ ਸਮਝ ਆਉਂਦਾ ਟਰੇਨ ਨੇ ਉਨ੍ਹਾਂ ਨੂੰ ਪਟਕ ਕੇ ਦੂਰ ਮਾਰਿਆ। ਇਸ ਹਾਦਸੇ ਦੌਰਾਨ 1 ਮਜ਼ਦੂਰ ਦੀ ਮੌਤ ਹੋ ਗਈ ਜਦਕਿ 1 ਗੰਭੀਰ ਜਖ਼ਮੀ ਹੋ ਗਿਆ ।ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।
ਜਖ਼ਮੀ ਹੋਏ ਬਲਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਵਲੋਂ ਅੰਬਾਲਾ ਤੋਂ ਲੁਧਿਆਣਾ ਵੱਲ ਰੇਲ ਲਾਈਨ ਵਿਛਾਈ ਗਈ ਹੈ, ਜਿੱਥੇ ਹਾਲੇ ਤੱਕ ਕੋਈ ਟਰੇਨ ਨਹੀ ਆਈ ਸੀ ।ਨਵੀ ਬਣੀ ਰੇਲਵੇ ਲਾਈਨ 'ਤੇ ਟਰੇਨ ਨਾ ਆਉਣ ਕਾਰਨ ਮਜਦੂਰ ਬੈਠ ਜਾਂਦੇ ਸਨ। ਬੀਤੀ ਰਾਤ ਕਈ ਮਜ਼ਦੂਰ ਰੇਲਵੇ ਲਾਈਨ 'ਤੇ ਬੈਠੇ ਸਨ ਪਰ ਅਚਾਨਕ ਟਰੇਨ ਨੇ ਆ ਕੇ ਮਜ਼ਦੂਰਾਂ ਨੂੰ ਦੂਰ ਪਟਕ ਦਿੱਤਾ। ਇਸ ਘਟਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ।