by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਣਜੀ ਦੇ ਜਨਮ ਦਿਨ ਮਨਾ ਕੇ ਘਰ ਆ ਰਹੇ ਮਾਮੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਮੀਰ ਨਿਵਾਸੀ ਸ਼ਿਵਰਾਜਗੜ੍ਹ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਸਮੀਰ ਦੇ ਪਰਿਵਾਰਿਕ ਮੈਬਰਾਂ ਨਾਲ ਮਿਲ ਕੇ CCTV ਕੈਮਰੇ ਦੀ ਫੁਟੇਜ਼ ਚੈਂਕ ਕੀਤੀ ਗਈ ਤਾਂ ਪਤਾ ਲਗਾ ਕਿ ਗੁਲਾਬ ਦੇਵੀ ਰੋਡ ਮਸਜਿਦ ਕੋਲੋਂ ਸਮੀਰ ਦਾ ਮੋਟਰਸਾਈਕਲ ਅਚਾਨਕ ਸਲਿੱਪ ਹੋ ਗਿਆ ।ਜਿਸ ਕਾਰਨ ਇਹ ਹਾਦਸਾ ਵਾਪਰਿਆ । ਮ੍ਰਿਤਕ ਦੀ ਭੈਣ ਸ਼ਿਵਾਨੀ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਤੇ ਉਹ ਸਮੀਰ ਦੇ ਪਰਿਵਾਰਿਕ ਮੈਬਰ ਕਿਸੇ ਵੀ ਤਰਾਂ ਦੀ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ ।ਪੁਲਿਸ ਨੇ ਮ੍ਰਿਤਕ ਦੀ ਲਾਸ਼ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ ।