by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਪੀ ਦੇ ਹਮੀਰਪੁਰ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ 2 ਤੇਜ਼ ਰਫਤਾਰ ਕਾਰਾਂ ਵਿਚਾਲੇ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 1 ਔਰਤ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਜਖ਼ਮੀ ਹੋ ਗਏ ਹੈ। ਦੱਸਿਆ ਜਾ ਰਿਹਾ ਹਮੀਰਪੁਰ ਜ਼ਿਲ੍ਹੇ ਦੇ ਰਾਠ ਕੋਤਵਾਲੀ ਦੇ ਪਿੰਡ ਜਖੇੜੀ ਕੋਲੋਂ ਤੋਂ ਨਿਕਲੇ ਬੁੰਦੇਲਖੰਡ ਐਕਸਪ੍ਰੈਸ ਵੇਅ ਤੇ ਫਤਿਹਪੁਰ ਜ਼ਿਲ੍ਹੇ ਦੇ ਨਿਵਾਸੀ ਆਸ਼ੀਸ਼, ਅੰਜੂ ਸੱਤਿਆ ਤੇ ਦੀਪਕ ਸ਼ਰਮਾ ਮਾਤਾ ਪਿਤਾਬਰਾ ਪੀਠ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸੀ। ਇਸ ਦੌਰਾਨ ਹੀ ਤੇਜ਼ ਰਫਤਾਰ ਕਾਰ ਨਾਲ ਉਨ੍ਹਾਂ ਦੀ ਕਾਰ ਟੱਕਰਾਂ ਗਈ। ਹਾਦਸੇ 'ਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 3 ਲੋਕ ਜਖ਼ਮੀ ਹੋ ਗਏ । ਜਖ਼ਮੀਆਂ ਨੂੰ ਮੌਕੇ ਤੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।