by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਿਸ 'ਚ 2 ਲੜਾਕੂ ਜਹਾਜ਼ ਸੁਖੋਈ -30 ਤੇ ਮਿਰਾਜ -2000 ਹਾਦਸਾਗ੍ਰਸਤ ਹੋ ਗਿਆ। ਸੂਚਨਾ ਮਿਲਦੇ ਹੀ ਅਧਿਕਾਰੀਆਂ ਵਲੋਂ ਬਚਾਅ ਕੰਮ ਸ਼ੁਰੂ ਕੀਤਾ ਗਿਆ। ਦੱਸਿਆ ਜਾ ਰਿਹਾ ਦੋਵਾਂ ਜਹਾਜ਼ਾਂ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ, ਜਿੱਥੇ ਅਭਿਆਸ ਚੱਲ ਰਿਹਾ ਸੀ। ਅਧਿਕਾਰੀਆਂ ਨੂੰ ਹਾਲੇ ਹਾਦਸੇ ਦੇ ਕਾਰਨਾਂ ਦਾ ਨਹੀ ਪਤਾ ਲਗਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ 'ਚ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਜਾਣਕਾਰੀ ਅਨੁਸਾਰ 2 ਪਾਇਲਟ ਸੁਰੱਖਿਅਤ ਹਨ ,ਜਦਕਿ ਏਅਰਫੋਰਸ ਦਾ ਇੱਕ ਹੈਲੀਕਾਪਟਰ ਤੀਜੇ ਪਾਇਲਟ ਦੀ ਲੋਕੇਸ਼ਨ ਤੇ ਪਹੁੰਚ ਰਿਹਾ ਹੈ ।