by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਲਾਚੌਰ - ਨਵਾਸ਼ਹਿਰ ਮੁੱਖ ਮਾਰਗ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ ਹੋਣ ਕਰਕੇ ਸਕੂਟਰੀ ਸਵਾਰ ਮਾਂ ਦੀ ਧੀ ਦੀਆਂ ਅੱਖਾਂ ਸਾਹਮਣੇ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਸਕੂਟਰੀ 'ਤੇ ਮਾਂ -ਧੀ ਸਵਾਰ ਹੋ ਕੇ ਦਵਾਈ ਲੈਣ ਆ ਰਹੀਆਂ ਸਨ । ਸਕੂਟਰੀ ਨੂੰ ਪ੍ਰਾਈਵੇਟ ਹਸਪਤਾਲ ਵੱਲ ਮੋੜਨ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਤੇ ਸਕੂਟਰੀ 'ਤੇ ਸਵਾਰ ਮਾਂ- ਧੀ ਹੇਠਾਂ ਡਿੱਗ ਕੇ ਕਾਫੀ ਦੂਰ ਤੱਕ ਘੜੀਸ ਦੀਆਂ ਗਈਆਂ। ਐਕਟਿਵ ਚਾਲਕ ਅਮਰਜੀਤ ਕੌਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ,ਜਦਕਿ ਉਸ ਦੀ ਧੀ ਗੰਭੀਰ ਜਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਖ਼ਮੀ ਕੁੜੀ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।