by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਭਾਗਲਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਟਰੱਕ 'ਚ ਰੱਖੇ ਕਈ ਗੈਸ ਸਿਲੰਡਰ ਫਟਣ ਨਾਲ ਡਰਾਈਵਰ ਦੀ ਦਰਦਨਾਕ ਮੌਤ ਹੋ ਗਈ । ਦੱਸਿਆ ਜਾ ਰਿਹਾ ਕਿ ਘਟਨਾ ਤੋਂ ਥੋੜੀ ਦੂਰੀ 'ਤੇ ਪੈਟਰੋਲ ਪੰਪ ਵੀ ਸੀ। ਸਿਲੰਡਰ 'ਚ ਭਿਆਨਕ ਅੱਗ ਲੱਗਦੇ ਹੀ ਧਮਾਕੇ ਨਾਲ ਪੂਰਾ ਇਲਾਕਾ ਹੱਲ ਗਿਆ। ਇਸ ਧਮਾਕੇ ਦੌਰਾਨ ਇੱਕ ਹੋਟਲ ਵੀ ਸੜ ਗਿਆ । ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭਾਗਲਪੁਰ ਖਗੜੀਆਂ ਸਰਹੱਦ ਕੋਲ ਵਾਪਰਿਆ । ਇੱਕ ਟਰੱਕ ਨੂੰ ਅਚਾਨਕ ਅੱਗ ਗਈ, ਜਿਸ ਤੋਂ ਬਾਅਦ ਇੱਕ - ਇੱਕ ਕਰਕੇ ਸਾਰੇ ਸਿਲੰਡਰ ਬਲਾਸਟ ਹੋਣ ਲਗੇ। ਇਸ ਘਟਨਾ ਦੌਰਾਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ । ਸੂਚਨਾ ਮਿਲਦੇ ਹੀ ਟਰੱਕ ਡਰਾਈਵਰ ਦੇ ਪਰਿਵਾਰਕ ਮੈਬਰ ਮੌਕੇ 'ਤੇ ਪਹੁੰਚ ਗਏ । ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।