by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭਾਰੀ ਬਾਰਿਸ਼ ਕਾਰਨ ਸਕੂਲ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਕਈ ਵਿਦਿਆਰਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਰਾਜੀਆਂ ਕੋਲ ਅਚਾਨਕ ਇੱਕ ਸਕੂਲ ਬੱਸ ਭਾਰੀ ਬਾਰਿਸ਼ ਕਾਰਨ ਪਲਟ ਗਈ। ਜਿਸ ਕਾਰਨ ਬੱਸ 'ਚ ਸਵਾਰ 1 ਮਹਿਲਾ ਤੇ ਕਈ ਵਿਦਿਆਰਥੀ ਗੰਭੀਰ ਜਖ਼ਮੀ ਹੋ ਗਏ ।ਸੂਚਨਾ ਮਿਲਦੇ ਹੀ ਸਥਾਨਕ ਮੌਕੇ ਵਲੋਂ ਬੱਚਿਆਂ ਨੂੰ ਬੱਸ 'ਚੋ ਬਾਹਰ ਕੱਢਿਆ ਗਿਆ ।