ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੌਜ਼ਰੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਮਜ਼ਦੂਰ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਫੈਕਟਰੀ ਅੰਦਰ ਅੱਗ ਨੂੰ ਬੁਝਾਉਣ ਲਈ ਕੋਈ ਠੋਸ ਪ੍ਰਬੰਧ ਨਹੀ ਸਨ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਮਹਿੰਦਰ ਕੁਮਾਰ ਤੇ ਰਵਿੰਦਰ ਦੇ ਰੂਪ 'ਚ ਹੋਈ ਹੈ ।
ਜਾਣਕਾਰੀ ਅਨੁਸਾਰ ਲੱਕੜ ਪੁੱਲ ਕੋਲ ਗਣੇਸ਼ ਹੌਜ਼ਰੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਕਈ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ । ਅੱਗ ਲੱਗਣ ਦੀ ਸੂਚਨਾ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਪਹੁੰਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਅਧਿਕਾਰੀਆਂ ਵਲੋਂ ਜ਼ਿਆਦਾਤਰ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਪਰ ਕਈ ਮਜ਼ਦੂਰ ਅੰਦਰ ਫਸੇ ਰਹਿ ਗਏ। ਜਿਨ੍ਹਾਂ 'ਚ 3 ਦੀ ਮੌਤ ਹੋ ਗਈ, ਕਈ ਗੰਭੀਰ ਜਖ਼ਮੀ ਹੋ ਗਏ। ਫਿਲਹਾਲ ਪੁਲਿਸ ਵਲੋਂ ਫੈਕਟਰੀ ਦੇ ਮਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।