ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਕਸਬਾ ਕੋਹਾੜਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੈਸ ਸਿਲੰਡਰ ਫੱਟਣ ਨਾਲ 8 ਦੁਕਾਨਾਂ ਰਾਖ ਹੋ ਗਿਆ ਹਨ। ਜਦਕਿ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇੱਥੇ ਇੱਕ ਦੁਕਾਨ 'ਚ ਨਾਜਾਇਜ਼ ਗੈਸ ਸਿਲੰਡਰ ਭਰਿਆ ਜਾ ਰਿਹਾ ਸੀ। ਇਸ ਦੌਰਾਨ ਇਹ ਅਚਾਨਕ ਸਿਲੰਡਰ 'ਚ ਧਮਾਕਾ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਛੋਟੇ ਸਿਲੰਡਰਾਂ 'ਚ ਗੈਸ ਭਰਨ ਦਾ ਕੰਮ ਕਰਦਾ ਸੀ। ਕਿਸੇ ਸਿਲੰਡਰ 'ਚੋ ਗੈਸ ਰਿਸਣ ਲੱਗ ਪਈ, ਜਿਸ ਕਾਰਨ ਦੁਕਾਨ 'ਚ ਅੱਗ ਲੱਗ ਗਈ ।
ਜਦੋ ਤੱਕ ਦੁਕਾਨਦਾਰ ਨੂੰ ਕੁਝ ਸਮਝ ਆਉਂਦਾ ਉਦੋਂ ਤੱਕ ਸਿਲੰਡਰਾਂ ਦੇ ਧਮਾਕੇ ਕਾਰਨ ਅੱਗ ਨੇ ਦੁਕਾਨਾਂ ਨੂੰ ਰਾਖ ਕਰ ਦਿੱਤਾ। ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਹੇਠ ਨਹੀਂ ਆਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਈਆਂ। ਲੋਕਾਂ ਨੇ ਦੱਸਿਆ ਕਿ ਇਹ ਦੁਕਾਨਾਂ ਲੱਕੜ ਦੇ ਚਿੱਠੇ ਤੇ ਤਰਪਾਲ ਦੀਆਂ ਚਾਦਰਾਂ ਨਾਲ ਬਣਿਆ ਹੋਣ ਕਾਰਨ ਸੜ ਕੇ ਰਾਖ ਹੋ ਗਿਆ। ਘਟਨਾ 'ਚ ਸਿਲੰਡਰ ਵਾਲੀ ਦੁਕਾਨ ਦੇ ਨਾਲ -ਨਾਲ ਹੋਰ ਵੀ ਕਈ ਦੁਕਾਨਾਂ ਦਾ ਸਾਮਾਨ ਸੜ ਕੇ ਰਾਖ ਹੋ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।