by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਇਟਲੀ ਦੇ ਇਸਚਿਆ 'ਚ ਜ਼ਮੀਨ ਧਸਣ ਨਾਲ 8 ਲੋਕਾਂ ਦੀ ਮੌਤ ਹੋ ਗਈ । ਇਸਚਿਆ ਦੇ ਮੇਅਰ ਐਜੇ ਫੇਰੈਂਡੀਨੋ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ । ਫਿਲਹਾਲ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ । ਜਾਣਕਾਰੀ ਅਨੁਸਾਰ ਭਾਰੀ ਬਾਰਿਸ਼ ਕਾਰਨ ਜ਼ਮੀਨ ਧਸਣ ਨਾਲ 14 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ ਜਦਕਿ 8 ਲੋਕਾਂ ਦੀ ਮੌਤ ਹੋ ਗਈ । ਕਈ ਰਿਹਾਇਸ਼ੀ ਇਮਾਰਤਾਂ ਤੇ ਘਰ ਡਿੱਗਣ ਕਾਰਨ ਕਾਫੀ ਲੋਕ ਦੱਬ ਗਏ ਹਨ । ਬਚਾਅ ਕਰਮਚਾਰੀਆਂ ਵਲੋਂ ਕਈ ਵਿਅਕਤੀਆਂ ਨੂੰ ਬਚਾਇਆ ਗਿਆ ।ਦੱਸਿਆ ਜਾ ਰਿਹਾ ਕਿ ਕਸਬੇ ਲੈਂਕੋ ਐਮੇਨੋ 'ਚ ਸਭ ਤੋਂ ਖਤਰਨਾਕ ਸਥਿਤੀ ਬਣੀ ਹੋਈ ਹੈ ,ਜਿਥੇ ਚਿੱਕੜ ਦੇ ਵਹਾਅ ਕਾਰਨ 15 ਇਮਾਰਤਾਂ ਤਬਾਹ ਹੋ ਗਿਆ ਤੇ 30 ਤੋਂ ਵੱਧ ਲੋਕ ਘਰਾਂ 'ਚ ਫਸੇ ਹੋਏ ਹਨ ।