by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਰਹਿੰਦ ਨਹਿਰ ਵਿੱਚ ਦੇਰ ਰਾਤ 5 ਦੋਸਤਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ ,ਜਦਕਿ 3 ਨੌਜਵਾਨਾਂ ਨੂੰ ਮੌਕੇ 'ਤੇ ਬਚਾਅ ਲਿਆ ਗਿਆ। ਦੱਸਿਆ ਜਾ ਰਿਹਾ ਇਹ ਘਟਨਾ ਕਰੀਬ 11 ਵਜੇ ਦੀ ਹੈ ।ਉਕਤ ਨੌਜਵਾਨ ਪਾਣੀ ਪੀਣ ਲਈ ਹੈੰਡ ਪੰਪ ਕੋਲ ਆਏ ਸਨ ਪਰ ਪੈਰ ਫਿਸਲਣ ਕਾਰਨ ਸਾਰੇ ਨਹਿਰ 'ਚ ਡਿੱਗ ਗਏ। ਰੌਲਾ ਪਾਉਣ 'ਤੇ 3 ਨੌਜਵਾਨਾਂ ਨੂੰ ਮੌਕੇ 'ਤੇ ਕੱਢ ਲਿਆ ਗਿਆ ਪਰ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ।ਬਚਾਅ ਟੀਮ ਤੇ ਪੁਲਿਸ ਵਲੋਂ ਬਾਕੀ 2ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ।