by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਭਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੰਮੂ ਮੇਲ ਦੀ ਲਪੇਟ 'ਚ ਆਉਣ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ । ਮਰਨ ਵਾਲੇ ਨੌਜਵਾਨ ਪੰਜਾਬ ਦੇ ਵੱਖ -ਵੱਖ ਸ਼ਹਿਰ ਨਾਲ ਸਬੰਧਿਤ ਹਨ। ਦੱਸਿਆ ਜਾ ਰਿਹਾ ਕਿ ਤਿੰਨੋ ਨੌਜਵਾਨਾਂ ਮਿਲ ਕੇ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸੀ। ਰਾਤ ਨੂੰ ਜਦੋ ਤਿੰਨੋ ਰੋਟੀ ਖਾ ਕੇ ਵਾਪਸ ਆਪਣੇ ਕਮਰੇ ਵੱਲ ਜਾ ਰਹੇ ਸੀ। ਉਸ ਸਮੇ ਹੀ ਹਾਦਸਾ ਵਾਪਰ ਗਿਆ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਲਵਦੀਪ ਨਵਾਂਸ਼ਹਿਰ,ਸੁਖਮਨ, ਅੰਮ੍ਰਿਤਸਰ ਹੁਸ਼ਿਆਰਪੁਰ ਰਵੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਚੰਗੇ ਦੋਸਤ ਸੀ । ਫਿਲਹਾਲ ਪੁਲਿਸ ਵੱਲੋ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।