by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰੀ ਸਿੱਕਮ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੜਕ ਹਾਦਸੇ ਦੌਰਾਨ 16 ਫ਼ੌਜੀ ਜਵਾਨ ਸ਼ਹੀਦ ਹੋ ਗਏ ਹਨ। ਦੱਸਿਆ ਜਾ ਰਿਹਾ ਟਰੱਕ 3 ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਕਿ ਚਾਟੇਨ ਤੋਂ ਥੰਗੂ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਟਰੱਕ ਜੇਮਾ 'ਚ ਇਕ ਢਲਾਨ 'ਤੇ ਫਿਸਲ ਗਿਆ । ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ 'ਚ 16 ਭਾਰਤੀ ਫ਼ੌਜ ਦੇ ਜਵਾਨਾਂ ਦੀ ਜਾਨ ਚੱਲੀ ਗਈ । ਜਦਕਿ ਕਈ ਜਵਾਨ ਜਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਭਾਰਤੀ ਫੋਜ ਦੇ ਜਵਾਨਾਂ ਦੀ ਮੌਤ ਹੋਣ ਨਾਲ ਉਨ੍ਹਾਂ ਨੂੰ ਦੁੱਖ ਹੋਇਆ ਹੈ ।