ਵਾਸ਼ਿੰਗਟਨ (NRI MEDIA) : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਵਿਚ ਤਿੰਨ ਹਫਤੇ ਵਿਚ ਵੀ ਘੱਟ ਸਮਾਂ ਰਹਿ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਤੋ ਬਾਅਦ ਰਾਸ਼ਟਪਰਤੀ ਟਰੰਪ ਨੇ ਇੱਕ ਵਾਰ ਮੁੜ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਫਲੋਰਿਡਾ ਤੋਂ ਬਾਅਦ ਟਰੰਪ ਮੰਗਲਵਾਰ ਰਾਤ ਪੈਂਸਿਲਵੇਨਿਆ ਦੇ ਜੌਂਸਟਾਊਨ ਪੁੱਜੇ। ਇੱਥੇ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਅਤੇ ਉਸ ਦੇ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਜੋਅ ਬਿਡੇਨ 'ਤੇ ਤੰਜ ਕੱਸੇ।
ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਜਿੱਤਦੇ ਹਨ ਤਾਂ ਚੀਨ ਨੂੰ ਫਾਇਦਾ ਹੋਵੇਗਾ। ਉਹ ਉਨ੍ਹਾਂ ਟੈਰਿਫਸ ਨੂੰ ਹਟਾ ਦੇਣਗੇ ਜੋ ਸਾਡੀ ਸਰਕਾਰ ਨੇ ਚੀਨ 'ਤੇ ਲਾਏ ਹਨ। ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਅਪਣੇ ਕਾਰਜਕਾਲ ਵਿਚ ਚੀਨ ਦੇ ਖ਼ਿਲਾਫ਼ ਸਭ ਤੋਂ ਸਖ਼ਤ ਫ਼ੈਸਲੇ ਲਏ। ਅਸੀਂ ਅਮਰੀਕਾ ਵਿਚ ਨੌਕਰੀ ਬਚਾਈਆਂ।
ਮੈਂ ਚੀਨ 'ਤੇ ਟੈਰਿਫਸ ਲਗਾਇਆ ਅਤੇ ਇਹ ਪੈਸਾ ਅਪਣੇ ਕਿਸਾਨਾਂ ਨੂੰ ਦਿੱਤਾ। ਅਸੀਂ ਚੀਨ ਤੋਂ ਅਪਣਾ ਮੁਨਾਫਾ ਵਾਪਸ ਲਿਆ। ਜੇਕਰ ਬਿਡੇਨ ਜਿੱਤਦੇ ਹਨ ਤਾਂ ਸਮਝੋ ਕਿ ਚੀਨ ਜਿੱਤ ਗਿਆ। ਜੇਕਰ ਮੈਂ ਜਿੱਤਦਾ ਹਾਂ ਤਾਂ ਪੈਂਸਿਲਵੇਨਿਆ ਜਿੱਤੇਗਾ, ਅਮਰੀਕਾ ਜਿੱਤੇਗਾ।