by vikramsehajpal
ਵਾਸ਼ਿੰਗਟਨ,(ਦੇਵ ਇੰਦਰਜੀਤ) :ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੁਤਿਨ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਾਈਡੇਨ ਦੇ ਇਸ ਬਿਆਨ ਨਾਲ ਬਵਾਲ ਮਚ ਗਿਆ ਹੈ ਅਤੇ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਵਿਚ ਆਪਣੇ ਰਾਜਦੂਤ ਨੂੰ ਮਾਸਕੋ ਵਿਚ ਵਾਪਸ ਬੁਲਾ ਲਿਆ। ਏ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ 78 ਸਾਲਾ ਬਾਈਡੇਨ ਨੇ ਕਿਹਾ ਕਿ ਤੁਸੀਂ ਦੇਖਣਾ ਕਿ ਅੱਗੇ ਕੀ ਹੁੰਦਾ ਹੈ, ਜੋ ਉਹਨਾਂ ਨੇ ਕੀਤਾ ਹੈ ਉਸ ਲਈ ਉਹਨਾਂ ਨੂੰ ਕੀਮਤ ਚੁਕਾਉਣੀ ਪਵੇਗੀ।
ਅਮਰੀਕਾ ਵਿਚ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਕਰਨ ਦੀਆਂ ਰਿਪੋਰਟਾਂ 'ਤੇ ਅੰਤਰਰਾਸ਼ਟਰੀ ਸਿਆਸਤ ਗਰਮਾ ਗਈ ਹੈ।