by vikramsehajpal
ਕੈਲਗਰੀ (ਦੇਵ ਇੰਦਰਜੀਤ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਰਸਮੀ ਤੌਰ ਉੱਤੇ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਲਈ ਲੋੜੀਂਦੇ ਪਰਮਿਟ ਨੂੰ ਰੱਦ ਕਰ ਦਿੱਤਾ।ਇਸ ਨਾਲ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਕੈਨੇਡਾ ਦੇ ਕੱਚੇ ਤੇਲ ਦੇ ਸੈਕਟਰ ਨੂੰ ਵੱਡੀ ਢਾਹ ਲੱਗੀ ਹੈ। ਕੈਨੇਡਾ ਇਸ 8 ਬਿਲੀਅਨ ਡਾਲਰ ਦੇ ਪ੍ਰੋਜੈਕਟ ਉੱਤੇ ਕਾਫੀ ਸਮੇਂ ਤੋਂ ਟੇਕ ਲਾਈ ਬੈਠਾ ਹੈ।
ਇਸ ਫੈਸਲੇ ਨਾਲ ਕੈਨੇਡਾ ਦੀ ਐਨਰਜੀ ਇੰਡਸਟਰੀ ਨੂੰ ਵੱਡਾ ਝਟਕਾ ਲੱਗੇਗਾ, ਕਈ ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ ਤੇ ਸੱਭ ਤੋਂ ਵੱਡੀ ਗੱਲ ਇਹ ਫੈਸਲਾ ਬਾਇਡਨ ਦੇ ਕੈਨੇਡਾ ਨਾਲ ਸਬੰਧਾਂ ਵਿੱਚ ਪਹਿਲੀ ਦਰਾਰ ਹੋਵੇਗਾ। ਕੈਨੇਡਾ, ਅਮਰੀਕਾ ਦਾ ਸੱਭ ਤੋਂ ਅਹਿਮ ਟਰੇਡਿੰਗ ਭਾਈਵਾਲ ਹੈ। ਬਾਇਡਨ ਵੱਲੋਂ ਲੰਮਾਂ ਸਮਾਂ ਪਹਿਲਾਂ ਇਸ ਪਰਮਿਟ ਨੂੰ ਖਤਮ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਸੀ।