by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਸਟੇਟ ਆਫ ਦਿ ਯੂਨੀਅਨ ਦੇ ਭਾਸ਼ਣ ਦੌਰਾਨ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ "ਮਜ਼ਬੂਤ ਕਦਮ" ਚੁੱਕ ਰਿਹਾ ਹੈ ਕਿ ਰੂਸ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾ ਕੇ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦਾ ਵੱਡਾ ਅਸਰ ਹੋਵੇ।
ਬਾਈਡੇਨ ਨੇ ਕਿਹਾ, 'ਮੈਂ ਸਾਰੇ ਅਮਰੀਕੀਆਂ ਪ੍ਰਤੀ ਇਮਾਨਦਾਰ ਰਹਾਂਗਾ, ਜਿਵੇਂ ਮੈਂ ਹਮੇਸ਼ਾ ਵਾਅਦਾ ਕੀਤਾ ਹੈ। ਰੂਸੀ ਤਾਨਾਸ਼ਾਹ ਨੇ ਕਿਸੇ ਦੂਜੇ ਦੇਸ਼ 'ਤੇ ਹਮਲਾ ਕੀਤਾ ਹੈ ਅਤੇ ਇਸ ਦਾ ਬੋਝ ਪੂਰੀ ਦੁਨੀਆ 'ਤੇ ਪੈ ਰਿਹਾ ਹੈ। ਅਮਰੀਕਾ ਇਸ ਪਹਿਲਕਦਮੀ ਦੀ ਅਗਵਾਈ ਕਰੇਗਾ ਅਤੇ ਅਸੀਂ ਆਪਣੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਤੋਂ 3 ਕਰੋੜ ਬੈਰਲ ਤੇਲ ਜਾਰੀ ਕਰ ਰਹੇ ਹਾਂ। ਲੋੜ ਪਈ ਤਾਂ ਹੋਰ ਕਰਾਂਗੇ। ਅਸੀਂ ਆਪਣੇ ਭਾਈਵਾਲਾਂ ਨਾਲ ਇਕਜੁੱਟ ਹਾਂ।'