ਨਵੀਂ ਦਿੱਲੀ: ਬੀਤੇ ਦਿਨੀਂ ਟੈਲੀਕਾਮ ਸੈਕਟਰ 'ਚ ਟੈਰਿਫ ਹਾਈਕ ਕਾਰਨ ਮਚੀ ਹਲਚਲ ਕਾਰਨ ਕਈ ਕੰਪਨੀਆਂ ਨੇ ਆਪਣੇ ਕੁਝ ਪਲਾਨ ਮਹਿੰਗੇ ਤੇ ਕੁਝ ਬੰਦ ਕਰ ਦਿੱਤੇ ਸਨ। ਇਸ ਤੋਂ ਇਲਾਵਾ ਕੰਪਨੀਆਂ ਆਪਣੇ ਯੂਜ਼ਰਜ਼ ਨੂੰ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਰਾ ਪਲਾਨ ਬਦਲ ਰਹੀਆਂ ਹਨ। ਉੱਥੇ ਹੀ ਦਿੱਗਜ ਟੈਲੀਕਾਮ ਕੰਪਨੀ Bharti Airtel ਨੇ ਵੀ ਟੈਰਿਫ ਹਾਈਕ ਤੋਂ ਬਾਅਦ ਆਪਣਾ Rs 558 ਵਾਲਾ ਮਸ਼ਹੂਰ ਪ੍ਰੀਪੇਡ ਪਲਾਨ ਬੰਦ ਕਰ ਦਿੱਤਾ ਸੀ, ਪਰ ਹੁਣ ਇਕ ਵਾਰ ਫਿਰ ਇਸ ਪਲਾਨ ਨੇ ਬਾਜ਼ਾਰ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਵਾਪਸੀ ਦੇ ਨਾਲ ਇਸ ਪਲਾਨ 'ਚ ਯੂਜ਼ਰਜ਼ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬੈਨੀਫਿਟਸ ਮਿਲਣਗੇ।
Airtel ਨੇ 558 ਰੁਪਏ ਵਾਲੇ ਆਪਣੇ ਪ੍ਰੀਪੇਡ ਪਲਾਨ ਨੂੰ ਮੁੜ ਪੇਸ਼ ਕੀਤਾ ਹੈ ਤੇ ਇਸ ਵਿਚ ਯੂਜ਼ਰਜ਼ ਨੂੰ ਹੁਣ ਜ਼ਿਆਦਾ ਡੇਟਾ ਦੀ ਸਹੂਲਤ ਮਿਲੇਗੀ। ਇਸ ਪਲਾਨ ਤਹਿਤ ਯੂਜ਼ਰਜ਼ 3ਜੀਬੀ ਡੇਲੀ ਡੇਟਾ ਦਾ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਪਲਾਨ 'ਚ ਹੋਰ ਬੈਨੀਫਿਟਸ ਦੇ ਤੌਰ 'ਤੇ 100 ਮੁਫ਼ਤ ਐੱਸਐੱਮਐੱਸ ਤੇ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵਾਇਸ ਕਾਲਿੰਗ ਵੀ ਦਿੱਤੀ ਜਾ ਰਹੀ ਹੈ। ਜਿੱਥੇ ਕੰਪਨੀ ਨੇ ਪਲਾਨ 'ਚ ਬੈਨੀਫਿਟਸ ਨੂੰ ਪਹਿਲਾਂ ਦੇ ਮੁਕਾਬਲੇ ਵਧਾ ਦਿੱਤਾ ਹੈ, ਉੱਥੇ ਹੀ ਇਸ ਦੀ ਵੈਲੀਡਿਟੀ ਘਟਾ ਦਿੱਤੀ ਹੈ। ਹੁਣ ਇਸ ਪਲਾਨ ਦੀ ਵੈਲੀਡਿਟੀ 56 ਦਿਨ ਹੈ ਜਦਕਿ ਪਹਿਲਾਂ ਇਹ 82 ਦਿਨ ਦੀ ਵੈਲੀਡਿਟੀ ਨਾਲ ਉਪਲੱਬਧ ਸੀ।
ਇਸ ਪਲਾਨ 'ਚ ਮਿਲਣ ਵਾਲੇ ਵਾਧੂ ਬੈਨੀਫਿਟਸ 'ਚ ਯੂਜ਼ਰਜ਼ ਨੂੰ Wynk Music ਤੇ Airtel Xstream App ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲਾਨ ਦਾ ਸਬਸਕ੍ਰਾਈਬ ਕਰਵਾਉਣ ਵਾਲੇ ਯੂਜ਼ਰਜ਼ ਨੂੰ FASTag ਲੈਣ 'ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।
ਜ਼ਿਕਰਯੋਗ ਹੈ ਕਿ ਸਿਰਫ਼ Airtel ਹੀ ਅਜਿਹੀ ਟੈਲੀਕਾਮ ਕੰਪਨੀ ਹੈ ਜਿਹੜੀ 3ਜੀਬੀ ਡੇਲੀ ਡੇਟਾ ਵਾਲੇ ਦੋ ਪ੍ਰੀਪੇਡ ਪਲਾਨ ਆਫਰ ਕਰ ਰਹੀ ਹੈ। ਕੰਪਨੀ ਦੇ 558 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਹੀ 398 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਵੀ ਯੂਜ਼ਰਜ਼ ਨੂੰ 3ਜੀਬੀ ਡੇਟਾ ਪ੍ਰਾਪਤ ਹੁੰਦਾ ਹੈ ਤੇ ਇਸ ਦੀ ਵੈਲੀਡਿਟੀ 28 ਦਿਨ ਹੈ। ਪਲਾਨ 'ਚ ਯੂਜ਼ਰਜ਼ ਨੂੰ ਅਨਲਿਮਟਿਡ ਮੁਫ਼ਤ ਵਾਇਸ ਕਾਲਿੰਗ ਦੀ ਸਹੂਲਤ ਤੇ ਡੇਲੀ 100 ਮੁਫ਼ਤ ਐੱਸਐੱਮਐੱਸ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।