by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਇਕ ਘਰ ਦੀ ਵੰਡ ਨੂੰ ਲੈ ਦੋ ਭਰਾਵਾਂ ਦਾ ਕਲੇਸ਼ ਇੰਨਾ ਵੱਧ ਗਿਆ ਕਿ ਸਕੇ ਭਰਾ ਨੇ ਆਪਣੀ ਭਰਜਾਈ ਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਅਮਨਦੀਪ ਕੌਰ ਜਿਸਦੀ ਉਮਰ 30 ਸਾਲ ਹੈ, ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਾਗਲੇ ਪਿੰਡ ਨਾਗ ਕਲਾਂ ਗਿਆ ਹੋਇਆ ਸੀ ਜਦੋਂਕਿ ਘਰ ਵਿਚ ਉਸਦੀ ਪਤਨੀ ਤੇ ਉਸਦਾ ਲੜਕਾ ਮੌਜੂਦ ਸਨ। ਦੂਸਰੇ ਕਮਰੇ 'ਚ ਉਸ ਦਾ ਵੱਡਾ ਭਰਾ ਕੁਲਦੀਪ ਸਿੰਘ ਵੀ ਘਰ 'ਚ ਹੀ ਸੀ।
ਮਨਜੀਤ ਸਿੰਘ ਨੇ ਦਸਿਆ ਕਿ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਵੇਖਿਆ ਕਿ ਉਸਦੀ ਪਤਨੀ ਅਮਨਦੀਪ ਕੌਰ ਆਪਣੇ ਕਮਰੇ 'ਚ ਖ਼ੂਨ ਨਾਲ ਲੱਥਪਥ ਪਈ ਸੀ।ਜਲਦੀ ਵਿਚ ਉਹ ਆਪਣੀ ਪਤਨੀ ਨੂੰ ਮਜੀਠਾ ਹਸਪਤਾਲ ਲੈ ਕੇ ਗਿਆ ਪਰ ਉਹ ਪਹਿਲਾਂ ਹੀ ਮਰ ਚੁੱਕੀ ਸੀ। ਮੌਕੇ ਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।