ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਦੇ ਜ਼ਿਲ੍ਹੇ ਉਜੀਰੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੱਸ 'ਚ ਸਫ਼ਰ ਦੌਰਾਨ ਹਿੰਦੂ ਕੁੜੀ ਦੋਸਤ ਨਾਲ ਗੱਲ ਕਰਨੀ ਮੁਸਲਿਮ ਨੌਜਵਾਨ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਜਦੋ ਮੁਸਲਿਮ ਨੌਜਵਾਨ ਨੇ ਹਿੰਦੂ ਕੁੜੀ ਨਾਲ ਗੱਲ ਕੀਤੀ ਤਾਂ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਦੀ ਪਛਾਣ ਮੁਹੰਮਦ ਦੇ ਰੂਪ ਵਿੱਚ ਹੋਈ ਹੈ । ਬਾਅਦ 'ਚ ਜਖ਼ਮੀ ਨੌਜਵਾਨ ਨੂੰ ਹਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ । ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਅਨੁਸਾਰ ਮੁਸਲਿਮ ਨੌਜਵਾਨ ਦੇ ਹਿੰਦੂ ਕੁੜੀ ਨਾਲ ਗੱਲ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਬਜਰੰਗ ਦਲ ਦੇ ਆਗੂਆਂ ਦਾ ਇੱਕ ਸਮੂਹ ਬੱਸ 'ਚ ਸਵਾਰ ਹੋ ਗਿਆ । ਉਨ੍ਹਾਂ ਨੇ ਯਾਤਰੀਆਂ ਦੇ ਸਾਹਮਣੇ ਹੀ ਨੌਜਵਾਨ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal