ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ। ਜਿਸ ਨੂੰ ਦੇਖਦੇ ਪੁਲਿਸ ਵਲੋਂ CM ਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਅੱਤਵਾਦੀ ਗੁਰਪਤਵੰਤ ਪੰਨੂ ਨੇ 15 ਅਗਸਤ ਤੋਂ ਪਹਿਲਾ ਇਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਇਕ ਪਾਸੇ ਕੌਮੀ ਝੰਡਾ ਸਾੜਦੇ ਹੋਏ ਦਿਖਾਈਆ ਗਿਆ ਹੈ, ਉਸ ਦੌਰਾਨ ਹੀ ਗੁਰਪਤਵੰਤ ਪੰਨੂ ਲੁਧਿਆਣਾ ਵਿੱਚ ਹੋਣ ਵਾਲੇ ਆਜ਼ਾਦੀ ਦਿਵਸ ਪ੍ਰੋਗਰਾਮ ਨੂੰ ਲੈ ਕੇ ਧਮਕੀ ਦਿੱਤੀ ਹੈ।
ਵੀਡੀਓ ਵਿੱਚ ਗੁਰਪਤਵੰਤ ਪੰਨੂ ਦੀ ਫੋਟੋ ਵੀ ਲੱਗੀ ਹੋਈ ਹੈ ਜਿਸ ਵਿੱਚ ਤਿਰੰਗਾ ਝੰਡਾ ਸਾੜਿਆ ਜਾ ਰਿਹਾ ਹੈ ਤੇ ਇਕ ਪਾਸੇ ਖਾਲਿਸਤਾਨੀ ਝੰਡਾ ਵੀ ਰੱਖਿਆ ਹੋਇਆ ਸੀ। ਗੁਰਪਤਵੰਤ ਪੰਨੂ ਨੇ ਕਿਹਾ ਕਿ ਭਾਰਤ ਨੇ ਪੰਜਾਬ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ 15 ਅਗਸਤ ਨੂੰ 75 ਸਾਲ ਪੂਰੇ ਹੋ ਗਏ ਹਨ। ਉਸ ਨੇ ਕਿਹਾ ਕਿ ਤਿਰੰਗਾ ਲਗਾਉਣ ਦੀ ਬਜਾਏ ਘਰ ਵਿੱਚ ਖਾਲਿਸਤਾਨੀ ਦਾ ਝੰਡਾ ਲਗਾਉ, ਉਸ ਨੇ ਕਿਹਾ ਲਈ ਲੁਧਿਆਣਾ ਜੋ CM ਮਾਨ ਝੰਡਾ ਲਹਿਰਾਉਣ ਆ ਰਿਹਾ ਹੈ। ਉਸ ਦਾ ਹੀ ਬੁਰਾ ਹਾਲ ਹੋਵੇਗਾ । ਪੁਲਿਸ ਵਲੋਂ ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।