ਟੀਮ ਇੰਡੀਆ ਦਾ ਬੰਗਲਾਦੇਸ਼ ਖ਼ਿਲਾਫ਼ ਪਹਿਲਾ ਟੈਸਟ ਵੀਰਵਾਰ ਤੋਂ, ਵੱਖ-ਵੱਖ ਗੇਂਦਾਂ ਨਾਲ ਕੀਤਾ ਅਭਿਆਸ

by

ਇੰਦੌਰ: ਬੰਗਲਾਦੇਸ਼ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਅਭਿਆਸ ਸੈਸ਼ਨ ਵਿਚ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਭਾਰਤੀ ਖਿਡਾਰੀਆਂ ਨੇ ਵਾਰੀ-ਵਾਰੀ ਗ਼ੁਲਾਬੀ ਤੇ ਲਾਲ ਗੇਂਦ ਨਾਲ ਅਭਿਆਸ ਕੀਤਾ। ਭਾਰਤੀ ਟੀਮ ਨੇ ਐੱਸਜੀ ਗ਼ੁਲਾਬੀ ਗੇਂਦ ਨਾਲ ਥ੍ਰੋਅਡਾਊਨ ਦਾ ਅਭਿਆਸ ਕੀਤਾ। ਆਮ ਤੌਰ 'ਤੇ ਮੈਦਾਨ 'ਤੇ ਤੇਜ਼ ਗੇਂਦਬਾਜ਼ਾਂ, ਸਪਿੰਨਰਾਂ ਤੇ ਥ੍ਰੋਅਡਾਊਨ ਲਈ ਤਿੰਨ ਨੈੱਟ ਬਣਾਏ ਜਾਂਦੇ ਹਨ।


ਟੀਮ ਦੀ ਬੇਨਤੀ 'ਤੇ ਥ੍ਰੋਅਡਾਊਨ ਨੈੱਟ ਮੈਦਾਨ ਦੇ ਦੂਜੇ ਪਾਸੇ ਵੱਖ ਪਿੱਚ 'ਤੇ ਬਣਾਇਆ ਗਿਆ ਜਿਸ ਦੀ ਸਾਈਟ ਸਕ੍ਰੀਨ ਕਾਲੀ ਸੀ। ਕੋਹਲੀ ਨੇ ਸਭ ਤੋਂ ਪਹਿਲਾਂ ਗ਼ੁਲਾਬੀ ਗੇਂਦ ਨਾਲ ਅਭਿਆਸ ਕੀਤਾ। ਥ੍ਰੋਅਡਾਊਨ ਮਾਹਿਰ ਰਾਘਵੇਂਦਰ ਤੇ ਸ੍ਰੀਲੰਕਾ ਦੇ ਨੁਵਾਨ ਸੇਨਾਵਿਰਤਨੇ ਨੇ ਗ਼ੁਲਾਬੀ ਗੇਂਦ ਸੁੱਟੀ ਜਿਨ੍ਹਾਂ 'ਤੇ ਕੋਹਲੀ ਇਕਦਮ ਸਹਿਜ ਨਜ਼ਰ ਆਏ। ਉਨ੍ਹਾਂ ਨੇ ਰੱਖਿਆਤਮਕ ਸ਼ਾਟ ਜ਼ਿਆਦਾ ਲਾਏ।

ਕੋਹਲੀ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਵਾਰੀ ਵਾਰੀ ਗ਼ੁਲਾਬੀ ਤੇ ਲਾਲ ਗੇਂਦ ਨਾਲ ਅਭਿਆਸ ਕੀਤਾ। ਭਾਰਤੀ ਟੀਮ ਨੂੰ ਈਡਨ ਗਾਰਡਨ 'ਤੇ 22 ਨਵੰਬਰ ਤੋਂ ਸ਼ੁਰੂ ਹੋ ਰਹੇ ਦਿਨ ਰਾਤ ਦੇ ਪਹਿਲੇ ਟੈਸਟ ਤੋਂ ਪਹਿਲਾਂ ਦੋ ਹੀ ਦਿਨ ਅਭਿਆਸ ਲਈ ਮਿਲਣਗੇ। ਬੀਸੀਸੀਆਈ ਨੇ ਇਸ ਦੇ ਮੱਦੇਨਜ਼ਰ ਦੁੱਧ ਚਿੱਟੀ ਰੋਸ਼ਨੀ ਵਿਚ ਗ਼ੁਲਾਬੀ ਗੇਂਦ ਨਾਲ ਕੁਝ ਅਭਿਆਸ ਸੈਸ਼ਨ ਰੱਖੇ ਹਨ ਪਰ ਮੰਗਲਵਾਰ ਨੂੰ ਦੁੱਧ ਚਿੱਟੀ ਰੋਸ਼ਨੀ ਵਿਚ ਕੋਈ ਅਭਿਆਸ ਨਹੀਂ ਹੋਇਆ। ਸਭ ਤੋਂ ਆਖ਼ਰ 'ਚ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਤੇ ਹਨੂਮਾ ਵਿਹਾਰੀ ਨੈਟਸ 'ਤੇ ਉਤਰੇ। ਗਿੱਲ ਨੂੰ ਕੁਲਦੀਪ ਯਾਦਵ ਤੇ ਅਸ਼ਵਿਨ ਨੇ ਅਭਿਆਸ ਕਰਵਾਇਆ। ਅਸ਼ਵਿਨ ਨੇ ਲੰਬੇ ਸਮੇਂ ਤਕ ਗੇਂਦਬਾਜ਼ੀ ਕੀਤੀ।


ਸੱਟ ਤੋਂ ਬਾਅਦ ਟੈਸਟ ਟੀਮ ਵਿਚ ਵਾਪਸੀ ਕਰਨ ਵਾਲੇ ਰਿੱਧੀਮਾਨ ਸਾਹਾ ਨੇ ਮੁੱਖ ਪਿੱਚ ਦੇ ਨੇੜੇ ਅਭਿਆਸ ਪਿੱਚ 'ਤੇ ਕੀਪਿੰਗ ਦਾ ਅਭਿਆਸ ਕੀਤਾ। ਭਾਰਤੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਚੋਣ ਕਮੇਟੀ ਦੇ ਮੈਂਬਰ ਸ਼ਰਨਦੀਪ ਸਿੰਘ ਵੀ ਖਿਡਾਰੀਆਂ ਤੇ ਕੋਚਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿਚ ਬੰਗਲਾਦੇਸ਼ੀ ਖਿਡਾਰੀਆਂ ਨੇ ਵੀ ਗੇਂਦਬਾਜ਼ੀ ਕੋਚ ਡੇਨੀਅਲ ਵਿਟੋਰੀ ਦੀ ਨਿਗਰਾਨੀ ਵਿਚ ਪਸੀਨਾ ਵਹਾਇਆ। ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਤੇ ਇਮਰੂਲ ਕਾਏਸ ਸਮੇਤ ਸਾਰੇ ਬੱਲੇਬਾਜ਼ਾਂ ਨੇ ਢਾਈ ਘੰਟੇ ਨੈੱਟਸ 'ਤੇ ਬਿਤਾਏ। ਹੈਮਸਟਿ੍ੰਗ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਆਪਣੀ ਫਿਟਨੈੱਸ ਦੇ ਅੰਦਾਜ਼ੇ ਲਈ ਭਾਰਤੀ ਟੀਮ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ।

ਮੈਂ ਇਸ ਤੋਂ ਪਹਿਲਾਂ ਦਲੀਪ ਟਰਾਫੀ ਵਿਚ ਗ਼ੁਲਾਬੀ ਗੇਂਦ ਨਾਲ ਖੇਡ ਚੁੱਕਾ ਹਾਂ। ਉਹ ਚੰਗਾ ਤਜਰਬਾ ਸੀ। ਘਰੇਲੂ ਪੱਧਰ 'ਤੇ ਗ਼ੁਲਾਬੀ ਗੇਂਦ ਨਾਲ ਖੇਡਣ ਦਾ ਤਜਰਬਾ ਫ਼ਾਇਦੇਮੰਦ ਹੋ ਸਕਦਾ ਹੈ। ਦਿਨ ਦੇ ਸਮੇਂ ਰੋਸ਼ਨੀ ਦੀ ਦਿੱਕਤ ਨਹੀਂ ਹੋਵੇਗੀ ਪਰ ਸੂਰਜ ਲੁਕਣ ਦੇ ਸਮੇਂ ਤੇ ਦੁੱਧ ਚਿੱਟੀ ਰੋਸ਼ਨੀ ਵਿਚ ਇਹ ਮਸਲਾ ਹੋ ਸਕਦਾ ਹੈ। ਸ਼ਾਮ ਦਾ ਸੈਸ਼ਨ ਬਹੁਤ ਅਹਿਮ ਹੋਵੇਗਾ। ਲੈੱਗ ਸਪਿੰਨਰ ਤੇ ਖ਼ਾਸ ਕਰ ਕੇ ਉਨ੍ਹਾਂ ਦੀ ਗੁਗਲੀ ਨੂੰ ਸਮਝਣਾ ਮੁਸ਼ਕਲ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।