by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਮਾਨੀਆਂ ਬਾਰਡਰ 'ਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਿਰੋਧ ਕਰਨ 'ਤੇ ਲਾਠੀਚਾਰਜ ਵੀ ਕੀਤਾ ਦਾ ਰਿਹਾ ਹੈ। ਹਰਿਦੁਆਰ ਦੇ ਕਈ ਵਿਦਿਆਰਥੀ ਯੂਕਰੇਨ 'ਚ ਫਸੇ ਹੋਏ ਹਨ ਤੇ ਉਥੋਂ ਨਿਕਲਣ ਦੀ ਜੱਦੋ -ਜਹਿਦ ਕਰ ਰਹੇ ਹਨ ਪਰ ਅਜੇ ਤਕ ਨਿਕਲਣ 'ਚ ਕਾਮਯਾਬ ਨਹੀਂ ਹੋ ਸਕੇ। ਉੱਥੇ ਫਸੀ ਇਕ ਵਿਦਿਆਰਥਣ ਨੇ ਦੱਸਿਆ ਹੈ ਕਿ ਪੁਲਿਸ ਵਲੋਂ ਭਾਰਤੀ ਵਿਦਿਆਰਥੀਆਂ ਨਾਲ ਬੁਰਾ ਵਿਹਾਰ ਕਰਦਿਆ ਨੂੰ ਦਿਖਾਇਆ ਗਿਆ ਹੈ।ਇਹੀ ਨਹੀਂ ਪੁਲਿਸ ਵਿਦਿਆਰਥੀਆਂ 'ਤੇ ਲਾਠੀਚਾਰਜ ਵੀ ਕਰ ਰਹੀ ਹੈ ਪਰ ਵਿਦਿਆਰਥੀ ਇਸ ਨੂੰ ਚੁੱਪ- ਚਾਪ ਸਹਿਣ ਲਈ ਮਜ਼ਬੂਰ ਹਨ।