ਵੱਡੀ ਖਬਰ : ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੇਅੰਤ ਸਿੰਘ ਦਾ ਸਪੁੱਤਰ ਲੜੇਗਾ ਫਰੀਦਕੋਟ ਤੋਂ ਅਜ਼ਾਦ ਚੋਣ

by jaskamal

ਪੱਤਰ ਪ੍ਰੇਰਕ : ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ, ਉੱਥੇ ਹੀ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਿਤਰਨੇ ਸ਼ੁਰੂ ਹੋ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਗੋਲੀਆਂ ਚਲਾਉਣ ਵਾਲੇ ਬੇਅੰਤ ਸਿੰਘ ਦਾ ਸਪੁੱਤਰ ਲੋਕ ਸਭਾ ਚੋਣਾਂ 2024 ਦੇ ਵਿੱਚ ਫਰੀਦਕੋਟ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਹਿੱਸਾ ਲੈਣ ਜਾ ਰਿਹਾ ਹੈ।

ਬੇਅੰਤ ਸਿੰਘ ਦਾ ਸਪੁੱਤਰ ਸਰਬਜੀਤ ਸਿੰਘ ਖਾਲਸਾ ਸਟਾਰ ਉਮੀਦਵਾਰਾਂ ਦੀ ਸੀਟ ਤੋਂ ਚੋਣ ਲੜੇਗਾ। ਇੱਥੇ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਅਤੇ ਦੂਜੇ ਪਾਸੇ ਭਾਜਪਾ ਵੱਲੋਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਚੁੱਕਾ ਹੈ। ਇਨਾਂ ਹੀ ਨਹੀਂ ਇਥੋਂ ਕਾਂਗਰਸ ਦੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਮੁੜ ਤੋਂ ਕਾਂਗਰਸ ਦੀ ਟਿਕਟ ਤੋਂ ਫਰੀਦਕੋਟ ਤੋਂ ਹੀ ਚੋਣ ਲੜ ਸਕਦੇ ਹਨ।


ਦੱਸ ਦਈਏ ਕਿ ਸਰਬਜੀਤ ਸਿੰਘ ਪਹਿਲਾਂ ਵੀ ਕਈ ਵਾਰ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਸਰਬਜੀਤ ਸਿੰਘ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਸਾਲ 2004 ਤੋਂ ਸ਼ੁਰੂ ਕੀਤੀ ਸੀ, 2004 ਦੇ ਵਿੱਚ ਉਹ ਪਹਿਲੀ ਵਾਰ ਬਠਿੰਡਾ ਦੀ ਲੋਕ ਸਭਾ ਚੋਣ ਲੜੇ ਸਨ ਅਤੇ ਉਸ ਨੂੰ ਇਕ ਲੱਖ 13 ਹਜਾਰ ਤੋਂ ਵਧੇਰੇ ਵੋਟਾਂ ਹਾਸਲ ਹੋਈਆਂ ਸਨ। ਸਾਲ 2007 ਵਿੱਚ ਉਹਨਾਂ ਬਰਨਾਲਾ ਦੇ ਲੋਕ ਸਭਾ ਹਲਕਾ ਭਦੌੜ ਤੋਂ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ ਅਤੇ ਸਰਬਜੀਤ ਸਿੰਘ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਹਾਸਿਲ ਹੋਈਆਂ ਸਨ। ਸਰਬਜੀਤ ਸਿੰਘ ਦੀ ਮਾਤਾ ਵੀ ਲੋਕ ਸਭਾ ਚੋਣ 1989 ਦੇ ਵਿੱਚ ਲੜ ਚੁੱਕੀ ਹੈ।

ਰੋਪੜ ਤੋ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਨੇ ਲੋਕ ਸਭਾ ਦੀ ਚੋਣ ਲੜੀ ਸੀ ਅਤੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਉਸ ਨੇ ਜਿੱਤ ਹਾਸਿਲ ਕੀਤੀ ਸੀ। ਬੇਅੰਤ ਸਿੰਘ ਦੇ ਪਿਤਾ ਨੇ ਵੀ 1989 ਦੇ ਵਿੱਚ ਬਠਿੰਡਾ ਤੋਂ ਚੋਣ ਲੜੀ ਸੀ ਅਤੇ 3 ਲੱਖ ਤੋਂ ਵੱਧ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਬਣੇ ਸਨ।