ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਘਰ ਤੋਂ ਭੱਜ ਕੇ ਪ੍ਰੇਮ ਵਿਆਹ ਕਰਨ ਵਾਲੀ ਇਕ ਈਸਾਈ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇੱਜ਼ਤ ਦੀ ਖਾਤਰ ਆਪਣੀ ਕੁੜੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮ੍ਰਿਤਕਾਂ ਦੇ ਪਿਤਾ, ਮਾਂ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਕ ਈਸਾਈ ਕੁੜੀ ਵਾਸੀ ਪੇਸ਼ਾਵਰ ਨੇ ਆਪਣੇ ਗੁਆਂਢੀ ਭਾਨੂ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਸੀ। ਇਸ ਗੱਲ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਾਲੇ ਆਪਣੀ ਲੜਕੀ ਤੋਂ ਖਫ਼ਾ ਚੱਲ ਰਹੇ ਸੀ। ਪਿਤਾ ਸ਼ਾਹ ਵਲੀ, ਭਰਾ ਨੌਮਨ ਮਸੀਹ ਅਤੇ ਮਾਂ ਜਾਨਿਬ ਨੇ ਯੋਜਨਾ ਬਣਾ ਕੇ ਆਪਣੀ ਲੜਕੀ ਨੂੰ ਇਹ ਕਹਿ ਕੇ ਘਰ ਬੁਲਾਇਆ ਕਿ ਅਸੀ ਉਸ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਭਾਨੂੰ ਨੂੰ ਅਸੀ ਆਪਣਾ ਜਵਾਈ ਸਵੀਕਾਰ ਕਰਦੇ ਹਾਂ।
ਆਪਣੇ ਪਰਿਵਾਰ ਦੀ ਗੱਲ ਸੁਣ ਕੁੜੀ ਆਪਣੇ ਪਤੀ ਨਾਲ ਜਦੋਂ ਘਰ ਵਾਪਸ ਆਈ ਤਾਂ ਬਣਾਈ ਯੋਜਨਾ ਅਨੁਸਾਰ ਉਨ੍ਹਾਂ ਨੇ ਆਪਣੀ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।