ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਇਹ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਆਊਟਸੋਰਸ ਤੇ 28 ਨਵੇਂ ਭਰਤੀ ਹੋਏ ਡਰਾਈਵਰ ਨੂੰ ਡਿਪੂ ਅਲਾਟ ਕੀਤੇ ਜਾਣ ਤੋਂ ਖਫਾ PRTC ਯੂਨੀਅਨ ਨੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ 'ਚ ਹੰਗਾਮਾ ਮੱਚ ਗਿਆ । ਸਰਕਾਰ ਵਲੋਂ ਲਗਾਤਾਰ ਮਹਿਕਮੇ ਦੇ ਵਰਕਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਕੋਈ ਨਤੀਜਾ ਨਹੀਂ ਨਿਕਲੀਆਂ । ਇਸ ਧਰਨਾ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ CM ਦੇ ਸਪੈਸ਼ਲ ਸਕੱਤਰ ਵਲੋਂ ਮਹਿਕਮੇ ਨਾਲ ਮੀਟਿੰਗ ਰੱਖੀ ਗਈ ਹੈ। ਜਿਸ ਤੋਂ ਬਾਅਦ ਧਰਨੇ ਦਾ ਅਗਲਾ ਫੈਸਲਾ ਲਿਆ ਜਾਵੇਗਾ । ਮਹਿਕਮੇ ਦੇ ਅਹੁਦੇਦਾਰਾਂ ਨੇ ਕਿਹਾ ਕਿ ਯੂਨੀਅਨ ਨੇ ਆਊਟਸੋਰਸ ਭਾਰਤੀ ਡਰਾਈਵਰਾਂ ਦੀ ਨਿਯੁਕਤੀ ਰੱਦ ਕਰਨ ਲਈ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ ਪਰ ਉਸ ਸਮੇ ਦੌਰਾਨ ਮਹਿਕਮੇ ਵਲੋਂ ਨਿਯੁਕਤੀਆਂ ਰੱਦ ਕਰਨ ਸਬੰਧੀ ਕੋਈ ਚਿੱਠੀ ਜਾਰੀ ਨਹੀਂ ਕੀਤੀ ਗਈ ।
ਇਸ ਕਾਰਨ ਯੂਨੀਅਨ ਨੇ ਧਰਨਾ ਸ਼ੁਰੂ ਕੀਤਾ ਹੈ। ਡਰਾਈਵਰਾਂ ਵਲੋਂ ਚੱਕਾ ਜਾਮ ਦੇ ਨਾਲ ਜਿਹੜੀਆਂ ਬੱਸਾਂ ਅੱਡੀਆਂ 'ਚ ਖੜ੍ਹਿਆ , ਉਨ੍ਹਾਂ ਦੀ ਆਵਾਜਾਈ 'ਤੇ ਵੀ ਰੋਕ ਲੱਗਾ ਦਿੱਤੀ ਹੈ। ਯੂਨੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਅਧਿਕਾਰੀਆਂ ਵਲੋਂ ਸ਼ਾਜਿਸ਼ ਤਹਿਤ ਨਵੇਂ ਡਰਾਈਵਰਾਂ ਕੋਲੋਂ ਬੱਸਾਂ ਚਲਵਾ ਕੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਅਸਫ਼ਲ ਕਰਨ ਕੋਸ਼ਿਸ਼ ਕੀਤੀ ਜਾ ਸਕਦੀ ਹੈ।