ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ 12 ਤਾਰੀਖ ਨੂੰ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਦੋਰਾਹਾ ਤੋਂ ਸ਼ੁਰੂ ਕੀਤਾ ਜਾਵੇਗਾ। ਇੱਥੇ ਇੱਕ ਸਟੇਜ ਵੀ ਲਗਾਈ ਜਾਵੇਗੀ । ਦੱਸ ਦਈਏ ਕਿ ਯਾਤਰਾ ਸਮਰਾਲਾ ਚੋਂਕ ਪਹੁੰਚਣ ਤੇ ਹਰ ਤਰਾਂ ਦੇ ਵਾਹਨਾਂ 'ਤੇ ਰੋਕ ਹੋਵੇਗੀ। ਭਾਰਤ ਜੋੜੋ ਯਾਤਰਾ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ 5 ਵਜੇ ਤੋਂ ਹੀ ਡਾਇਵਰਸ਼ਨ ਪਲਾਨ ਲਾਗੂ ਕਰ ਦਿੱਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਵਾਹਨ ਟਿੱਪਰ, ਬੱਸ ਆਦਿ ਦੇ ਦਾਖ਼ਲ ਹੋਣ 'ਤੇ ਰੋਕ ਲਗਾਈ ਗਈ ਹੈ । ਰੂਟ ਅਨੁਸਾਰ ਜਿਹੜੇ ਵਾਹਨ ਦਿੱਲੀ ਤੋਂ ਨਵਾਂਸ਼ਹਿਰ, ਜਲੰਧਰ ਤੇ ਜੰਮੂ ਵੱਲ ਜਾਣਾ ਹੈ ।ਉਨ੍ਹਾਂ ਨੂੰ ਖੰਨਾ ਤੋਂ ਸਮਰਾਲਾ, ਰਾਹੋ ਤੋਂ ਹੋ ਕੇ ਜਾਣਾ ਹੋਵੇਗਾ । ਇਸ ਤਰਾਂ ਚੰਡੀਗੜ੍ਹ ਰੋਡ ਵਲੋਂ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੂੰ ਦਿੱਲੀ ਤੇ ਫਿਰੋਜ਼ਪੁਰ ਵੱਲ ਜਾਣਾ ਹੈ। ਟ੍ਰੈਫਿਕ ਅਧਿਕਾਰੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਲੋਕ ਪੁਲਿਸ ਪ੍ਰਸ਼ਾਸਨ ਦਾ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਸਾਰੇ ਪ੍ਰਬੰਧ ਕੀਤੇ ਗਏ ਹਨ । ਰੂਟ ਮੁਤਾਬਕ ਹੀ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ।
by jaskamal