ਓਟਾਵਾ(ਦੇਵ ਇੰਦਰਜੀਤ)- ਕੈਨੇਡੀਅਨ ਸਰਕਾਰ ਵਲੋਂ ਕੈਨੇਡਾ ਚ ਵੱਧ ਦੇ ਕੋਰੋਨਾ ਪ੍ਰਬਾਵ ਕਰਕੇ ਸਖ਼ਤ ਨਿਯਮ ਲਾਗੂ ਕਰ ਦਿੱਤਾ ਹੈ । ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਨੂੰ ਆਪਣੀ ਨੈਗੇਟਿਵ ਕੋਰੋਨਾ ਰਿਪੋਰਟ ਲੈ ਕੇ ਆਉਣੀ ਪਵੇਗੀ। ਜੇਕਰ ਕੋਈ ਵਿਅਕਤੀ ਬਿਨਾਂ ਟੈਸਟ ਰਿਪੋਰਟ ਦੇ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦਿੱਤਾ ਜਾ ਸਕੇ ਜਾਂ ਫਿਰ ਕੋਈ ਹੋਰ ਤਰੀਕਾ ਲੱਭਣਾ ਪੈ ਸਕਦਾ ਹੈ। ਇਹ ਨਿਯਮ 7 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ 5 ਤੇ ਇਸ ਤੋਂ ਵੱਧ ਸਾਲ ਦੀ ਉਮਰ ਦੇ ਲੋਕਾਂ ਨੂੰ 72 ਘੰਟੇ ਪਹਿਲਾਂ ਕਰਵਾਏ ਪੀ. ਸੀ. ਆਰ ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣੀ ਪਵੇਗੀ। ਇਸ ਦੇ ਨਾਲ ਹੀ ਇਹ ਵੀ ਸ਼ਰਤ ਹੈ ਕਿ ਭਾਵੇਂ ਕਿ ਵਿਅਕਤੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਵੇ ਪਰ ਉਸ ਨੂੰ 14 ਦਿਨਾਂ ਦੇ ਇਕਾਂਤਵਾਸ ਵਿਚ ਰਹਿਣਾ ਹੀ ਪਵੇਗਾ। ਇਸ ਵਿਚ ਕੋਈ ਛੋਟ ਨਹੀਂ ਮਿਲੇਗੀ। ਪੀ. ਸੀ. ਆਰ ਟੈਸਟ ਭਾਵ ਨੱਕ ਜਾਂ ਮੂੰਹ ਰਾਹੀਂ ਸਵੈਬ ਟੈਸਟ ਕੀਤਾ ਜਾਂਦਾ ਹੈ।
ਨੈਸ਼ਨਲ ਏਅਰਲਾਈਨਜ਼ ਕੌਂਸਲ ਆਫ ਕੈਨੇਡਾ ਜਿਸ ਅਧੀਨ ਦੇਸ਼ ਦੀਆਂ ਵੱਡੀਆਂ ਏਅਰਲਾਈਨਜ਼ ਹਨ, ਓਟਾਵਾ ਦੀਆਂ ਯੋਜਵਾਨਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਅਤੇ ਹਰ ਤ੍ਰਾਹ ਸਫਰ ਤੇ ਇਹ ਨਿਯਮ ਲਾਗੂ