by mediateam
ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੰਜਾਬੀ ਗਾਇਕ ਖ਼ਾਨ ਸਾਬ ਦਾ ਜਨਮ 8 ਜੂਨ 1994 ਨੂੰ ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿੱਖੇ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂਅ ਇਮਰਾਨ ਖ਼ਾਨ ਹੈ। ਨਾਮਵਾਰ ਗਾਇਕ ਗੈਰੀ ਸੰਧੂ ਨੇ ਉਨ੍ਹਾਂ ਨੂੰ ਖ਼ਾਨ ਸਾਹਿਬ ਦਾ ਨਾਂਅ ਦਿੱਤਾ ਸੀ। ਗਾਇਕ ਬਣਨ ਤੋਂ ਪਹਿਲਾਂ ਖ਼ਾਨ ਸਾਬ ਨੂੰ ਕਈ ਮੁਸ਼ਕਿਲਾਂ ਵੇਖਣੀਆਂ ਪਈਆਂ ਸਨ।
ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਸੁਪਨੇ ਨੂੰ ਨਹੀਂ ਤਿਆਗਿਆ। ਆਪਣੀ ਗਾਇਕੀ ਦੀ ਸ਼ੁਰੂਆਤ ਉਨ੍ਹਾਂ 'ਰਿਮ ਝਿਮ' ਗੀਤ ਤੋਂ ਕੀਤੀ ਸੀ। ਇਸ ਗੀਤ ਤੋਂ ਬਾਅਦ ਖ਼ਾਨ ਸਾਬ ਦੇ ਕਈ ਹਿੱਟ ਗੀਤ ਜਿਵੇਂ ਕਿ ਬੇਕਦਰਾ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ ਆਦਿ ਦਰਸ਼ਕਾਂ ਦੀ ਕਚਹਿਰੀ 'ਚ ਮਕਬੂਲ ਹੋਏ ਹਨ।