by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਜਸਪ੍ਰੀਤ ਬੁਸਰਾਹ ਦੇ T -20 ਵਿਸ਼ਵ ਕੱਪ ਬਾਹਰ ਹੋਣ ਤੋਂ ਬਾਅਦ BCCI ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਜਸਪ੍ਰੀਤ ਦੇ T -20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਇਨਕਾਰ ਕੀਤਾ ਹੈ। ਦੱਸਿਆ ਜਾ ਰਿਹਾ ਸੀ ਕਿ ਭਾਰਤੀ ਤੇਜ਼ ਗੇਂਦਬਾਜ਼ ਪਿੱਠ ਦੇ ਤਣਾਅ ਕਰਕੇ T -20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸੌਰਵ ਗਾਂਗੁਲੀ ਨੇ ਕਿਹਾ ਕਿ ਬੁਮਰਾਹ ਅਜੇ ਵੀ ਆਸਟ੍ਰੇਲੀਆ ਜਾਣ ਲਈ ਤਿਆਰ ਹਨ । ਉਨ੍ਹਾਂ ਨੇ ਕਿਹਾ ਨਹੀਂ ਬੁਮਰਾਹ ਅਜੇ ਵਿਸ਼ਵ ਕੱਪ ਤੋਂ ਬਾਹਰ ਨਹੀਂ ਹੋਇਆ ਹੈ। ਸਾਨੂੰ 3 ਤੋਂ 4 ਦਿਨਾਂ ਵਿੱਚ ਪਤਾ ਲੱਗ ਜਾਵੇਗਾ, ਉਮੀਦ ਹੈ ਉਹ ਬਾਹਰ ਨਾ ਹੋਣ। ਦੱਸ ਦਈਏ ਕਿ ਪਹਿਲਾ ਪਿੱਠ ਦੀ ਸੱਟ ਕਾਰਨ ਬੁਮਰਾਹ ਏਸ਼ੀਆ ਕੱਪ 2022 ਵਿੱਚ ਨਹੀਂ ਖੇਡ ਸਕੇ ਸੀ ਪਰ ਏਸ਼ੀਆ ਕੱਪ ਤੋਂ ਬਾਅਦ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ T -20 ਸੀਰੀਜ਼ ਵਿੱਚ ਵਾਪਸੀ ਕੀਤੀ ਪਰ ਉਹ ਦੱਖਣੀ ਅਫ਼ਰੀਕਾ ਖਿਲਾਫ T -20 ਸੀਰੀਜ਼ ਦੇ ਪਹਿਲੇ ਮੈਚ 'ਚ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।