‘ਮੰਡੀਆਂ ਵਿਚ ਬਾਰਦਾਨੇ ਦੀ ਕਮੀ ਕੀਤੀ ਜਾਵੇ ਪੂਰੀ’

by vikramsehajpal

ਬੁਢਲਾਡਾ (ਕਰਨ)- ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਪ੍ਰਦਰਸ਼ਨ ਅੱਜ 199 ਦਿਨ ਵਿੱਚ ਦਾਖਿਲ ਹੋ ਗਿਆ ਹੈ।

ਇਸ ਮੋਕੇ ਸਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਹਾੜ੍ਹੀ ਦੀ ਫ਼ਸਲ ਲਗਪਗ ਦੱਸ ਦਿਨਾ ਤੋਂ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਬਾਰਦਾਨੇ ਦੀ ਕਮੀ ਅਜੇ ਵੀ ਬਹੁਤ ਆ ਰਹੀ ਹੈ ਜਿਸ ਕਰਕੇ ਫਸਲ ਦੀ ਢੋਆ ਢੁਆਈ ਵਿੱਚ ਮੁਸ਼ਕਲ ਆ ਰਹੀ ਹੇਰ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਆ ਰਹੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਦਿੱਤੇ ਜਾ ਰਹੇ ਧਰਨੇ ਵਿੱਚ ਹਲਕੇ ਤੋਂ ਕਿਸਾਨਾਂ ਦੇ ਜਥੇ ਵੱਧ ਤੋਂ ਵੱਧ ਮਾਤਰਾ ਪਹੁੰਚਣਗੇ। ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਨੂੰ ਧੱਕੇ ਨਾਲ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੱਤਪਾਲ ਸਿੰਘ ਬਰੇ, ਤੇਜ ਰਾਮ ਅਹਿਮਦਪੁਰ, ਪੰਜਾਬ ਕਿਸਾਨ ਯੂਨੀਅਨ ਸਵਰਨ ਸਿੰਘ ਬੋੜਾਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਜਸਵੰਤ ਸਿੰਘ ਬੀਰੋਕੇ, ਜਸਵੀਰ ਸੋਨੀ, ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਸਿੰਘ ਗੁਰਨੇ ਖੁਰਦ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਸਿੰਗਾਰਾ ਸਿੰਘ ਦੋਦੜਾ, ਜਰਨੈਲ ਸਿੰਘ ਸਤੀਕੇ, ਕੁੱਲ ਹਿੰਦ ਕਿਸਾਨ ਸਭਾ ਹਰਦਿਆਲ ਸਿੰਘ ਦਾਤੇਵਾਸ, ਭੁਪਿੰਦਰ ਸਿੰਘ ਗੁਰਨੇ ਕਲਾਂ, ਸੁਖਦੇਵ ਸਿੰਘ ਬੋੜਾਵਾਲ ਆਦਿ ਹਾਜ਼ਰ ਸਨ।