ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਅਮਰੀਕੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦਾ ਲੋਕਤੰਤਰ ਦਾਅ 'ਤੇ ਲੱਗਿਆ ਹੋਇਆ ਹੈ, ਕਿਉਂਕਿ ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਸਪੱਸ਼ਟ ਤੌਰ 'ਤੇ ਅਯੋਗ ਹਨ। ਦੱਸ ਦਈਏ ਕਿ ਦ ਹਿਲ ਨਿਊਜ਼ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਿਕ ਓਬਾਮਾ ਵੱਲੋਂ ਇਹ ਟਿੱਪਣੀ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ (ਡੀਐਨਸੀ) ਦਾ ਹਿੱਸਾ ਸੀ, ਜੋ ਉਨ੍ਹਾਂ ਨੇ ਫਿਲੇਡੈਲਫੀਆ ਵਿੱਚ ਮਿਊਜ਼ੀਅਨ ਆਫ ਅਮੈਰੀਕਨਜ਼ ਰੈਵਓਲਿਊਸ਼ਨ ਨਾਲ ਵਰਚੂਅਲ ਤੌਰ 'ਤੇ ਕੀਤੀ ਸੀ।
ਵੋਟਰਾਂ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡਨ ਨੂੰ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਦੀ ਅਪੀਲ ਕਰਦਿਆਂ ਓਬਾਮਾ ਨੇ ਕਿਹਾ, "ਮੈਂ ਤੁਹਾਨੂੰ ਤੁਹਾਡੀ ਯੋਗਤਾ ਵਿੱਚ ਵਿਸ਼ਵਾਸ ਕਰਨ ਲਈ ਵੀ ਕਹਿ ਰਿਹਾ ਹਾਂ, ਜੋ ਕਿ ਨਾਗਰਿਕਾਂ ਵਜੋਂ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੇ ਲੋਕਤੰਤਰ ਮੁੱਢਲੇ ਸਿਧਾਂਤ ਅੱਗੇ ਵੀ ਜਾਰੀ ਰਹਿਣਗੇ ਕਿਉਂਕਿ ਹੁਣ ਜੋ ਦਾਅ 'ਤੇ ਹੈ ਉਹ ਸਾਡਾ ਲੋਕਤੰਤਰ ਹੈ।"ਦ ਹਿੱਲ ਨਿਊਜ਼ ਵੈਬਸਾਈਟ ਨੇ ਸਾਬਕਾ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ, "ਜੇ ਇਹ ਪ੍ਰਸ਼ਾਸਨ ਜਿੱਤ ਜਾਂਦਾ ਹੈ ਤਾਂ ਇਹ ਸਾਡੇ ਲੋਕਤੰਤਰ ਨੂੰ ਹੰਝੂ ਵਹਾਉਣ ਲਈ ਮਜਬੂਰ ਕਰੇਗਾ।
ਇਸ ਨੇ ਅਜਿਹਾ ਕਰਕੇ ਦਿਖਾਇਆ ਹੈ।"ਆਪਣੇ ਸੰਬੋਧਨ ਵਿੱਚ ਓਬਾਮਾ ਨੇ ਟਰੰਪ ਉੱਤੇ ਉਨ੍ਹਾਂ ਦੇ ਕਿਰਦਾਰ, ਪ੍ਰਦਰਸ਼ਨਕਾਰੀਆਂ ਨਾਲ ਕੀਤੇ ਆਪਣੇ ਵਿਹਾਰ, ਮੀਡੀਆ ਉੱਤੇ ਹਮਲੇ ਅਤੇ ਨੌਕਰੀ ਪ੍ਰਤੀ ਵਚਨਬੱਧਤਾ ਦੀ ਘਾਟ ਲਈ ਵੀ ਹਮਲਾ ਕੀਤਾ।