ਨਿਊਜ਼ ਡੈਸਕ (ਰਿੰਪੀ ਸ਼ਰਮਾ) : 24 ਤੋਂ 27 ਜੂਨ ਤੱਕ ਬੈਂਕ ਬੰਦ ਰਹਿਣਗੇ। ਬੈਂਕ ਕਰਮਚਾਰੀ ਨਿੱਜੀਕਰਨ, ਪੁਰਾਣੀ ਪੈਨਸ਼ਨ, ਹਫ਼ਤੇ 'ਚ ਦੋ ਦਿਨ ਛੁੱਟੀ ਸਮੇਤ ਕਈ ਮੰਗਾਂ ਨੂੰ ਲੈ ਕੇ 27 ਜੂਨ ਨੂੰ ਹੜਤਾਲ ਕਰਨਗੇ। 25 ਜੂਨ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ 24 ਜੂਨ ਨੂੰ ਬੰਦ ਰਹੇਗਾ। ਅਜਿਹੇ 'ਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ।
ਮੁਲਾਜ਼ਮਾਂ ਨੇ ਬੈਂਕ ਬੰਦ ਤੇ ਮੰਗਾਂ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਪ੍ਰਦਰਸ਼ਨ ਕੀਤਾ। ਇਸ 'ਚ ਪੰਜ ਰੋਜ਼ਾ ਬੈਂਕਿੰਗ, ਪੈਨਸ਼ਨ ਮੁੜ ਤੈਅ ਕਰਨ, ਨਵੀਂ ਪੈਨਸ਼ਨ ਸਕੀਮ ਖ਼ਤਮ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਬੈਂਕ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਓਬਾਕ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ 1986 ਤੋਂ ਪੈਨਸ਼ਨ ਅੱਪਡੇਟ ਨਹੀਂ ਕੀਤੀ ਗਈ ਜਦਕਿ ਹੋਰ ਸਰਕਾਰੀ ਅਦਾਰਿਆਂ ਵਿੱਚ ਵੀ ਤਨਖਾਹ ਸੋਧ ਦੇ ਨਾਲ-ਨਾਲ ਪੈਨਸ਼ਨ ਵੀ ਅੱਪਡੇਟ ਕੀਤੀ ਜਾਂਦੀ ਹੈ।