ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਪਿਛਲੇ ਦਿਨੀਂ CMS ਕੰਪਨੀ ਦੀ ਕੈਸ਼ ਵੈਨ 'ਚੋ 8ਕਰੋੜ 49 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਡਾਕੂ ਹਸੀਨਾ ਮੋਨਾ ਨੇ ਆਪਣੇ ਪਤੀ ਜਸਵਿੰਦਰ ਸਿੰਘ ਤੇ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਬੀਤੀ ਦਿਨੀਂ ਪੁਲਿਸ ਵਲੋਂ ਜਾਲ ਫਸਾ ਕੇ ਡਾਕੂ ਹਸੀਨਾ ਨੂੰ ਉਸ ਦੇ ਪਤੀ ਸਮੇਤ ਉਤਰਾਖੰਡ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ 10 ਰੁਪਏ ਦੀ ਫਰੂਟੀ ਦੇ ਲਾਲਚ ਵਿੱਚ ਡਾਕੂ ਹਸੀਨਾ ਮੋਨਾ ਤੇ ਉਸ ਦਾ ਪਤੀ ਜਸਵਿੰਦਰ ਪੁਲਿਸ ਅੜਿੱਕੇ ਆਏ ਸੀ। ਪੁਲਿਸ ਨੇ ਫਰੂਟੀ ਦਾ ਟਰੈਪ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਪੈਦਲ ਯਾਤਰਾ ਕਰ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਬੇਅੰਤ ਦੀ ਅਗਵਾਈ ਵਿੱਚ ਟੀਮ ਦਾ ਹਥੀਂ ਕਰਕੇ ਦੋਵਾਂ ਨੂੰ ਲੰਗਰ ਦੌਰਾਨ ਕਾਬੂ ਕੀਤਾ ਗਿਆ ।ਪੁਲਿਸ ਅਧਿਕਾਰੀ ਬੇਅੰਤ ਨੇ ਦੱਸਿਆ ਕਿ ਅਸੀਂ ਇਨਸਾਨੀਅਤ ਨੇ ਨਾਤੇ ਇਸ ਡਾਕੂ ਹਸੀਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਦਿੱਤਾ ਪਰ ਇਸ ਤੇ ਪਰੀ ਨਜ਼ਰ ਸੀ ।ਜਿਵੇ ਹੀ ਦੋਵਾਂ ਨੇ ਥਾਂ ਟੇਕਿਆ ਤਾਂ ਪੁਲਿਸ ਟੀਮ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ।
by jaskamal