ਦੁਬਈ,(ਦੇਵ ਇੰਦਰਜੀਤ) :ਈਰਾਨ ਸਮਰਥਿਤ ਇਸ ਸੰਗਠਨ ਨੇ ਸੱਤ ਮਾਰਚ ਨੂੰ ਵੀ ਡਰੋਨ ਅਤੇ ਮਿਜ਼ਾਈਲਾਂ ਨਾਲ ਇਸ ਖਾੜੀ ਦੇਸ਼ ਦੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਤੇਲ ਕੰਪਨੀ ਅਰੈਮਕੋ ਦੇ ਇਕ ਰਿਹਾਇਸ਼ੀ ਪਰਿਵਾਰ 'ਤੇ ਵੀ ਹਮਲਾ ਕੀਤਾ ਸੀ ਜਦਕਿ ਸਾਊਦੀ ਅਰਬ ਨੇ ਇਸ ਹਮਲੇ ਨੂੰ ਨਾਕਾਮ ਕਰਨ ਦੀ ਗੱਲ ਕਹੀ ਸੀ।
ਸਾਊਦੀ ਅਰਬ ਦੀ ਅਗਵਾਈ ਵਾਲੀ ਗੱਠਜੋੜ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਹਾਊਤੀ ਬਾਗ਼ੀਆਂ ਨੇ ਸੋਮਵਾਰ ਨੂੰ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਮਿਜ਼ਈਲਾਂ ਯਮਨ ਸਰਹੱਦ ਨਾਲ ਲੱਗਦੇ ਦੱਖਣੀ ਸਾਊਦੀ ਅਰਬ ਦੇ ਬੰਜਰ ਇਲਾਕਿਆਂ ਵਿਚ ਡਿੱਗੀਆਂ। ਗੱਠਜੋੜ ਨੇ ਇਹ ਵੀ ਦੱਸਿਆ ਕਿ ਉੱਤਰੀ ਯਮਨ ਦੇ ਸਾਦਾਹ ਸੂਬੇ ਵਿਚ ਬੈਲਿਸਟਿਕ ਮਿਜ਼ਾਈਲਾਂ ਲਈ ਬਣਾਏ ਗਏ ਇਕ ਬੰਕਰ ਅਤੇ ਲਾਂਚ ਪੈਡ ਨੂੰ ਤਬਾਹ ਕਰ ਦਿੱਤਾ ਗਿਆ। ਇੱਥੋਂ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਗੱਠਜੋੜ ਨੇ ਕਿਹਾ ਕਿ ਅਸੀਂ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰੇ ਵਾਲੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਕਦਮ ਚੁੱਕ ਰਹੇ ਹਾਂ। ਹਾਊਤੀ ਬਾਗ਼ੀਆਂ ਦਾ ਰਾਜਧਾਨੀ ਸਨਾ ਸਮੇਤ ਯਮਨ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਹੈ ਜਦਕਿ 2015 ਤੋਂ ਸਾਊਦੀ ਗੱਠਜੋੜ ਨੇ ਹਾਊਤੀ ਬਾਗ਼ੀਆਂ ਖ਼ਿਲਾਫ਼ ਮੁਹਿੰਮ ਛੇੜ ਰੱਖੀ ਹੈ। ਹਾਊਤੀ ਬਾਗ਼ੀ ਅਕਸਰ ਹੀ ਯਮਨ ਨਾਲ ਲੱਗਦੇ ਸਾਊਦੀ ਅਰਬ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਸਤੰਬਰ, 2019 ਵਿਚ ਅਰੈਮਕੋ ਦੇ ਤੇਲ ਪਲਾਂਟਾਂ ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੀ ਜ਼ਿੰਮੇਵਾਰੀ ਹਾਊਤੀ ਬਾਗ਼ੀਆਂ ਨੇ ਲਈ ਸੀ ਜਦਕਿ ਸਾਊਦੀ ਅਰਬ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।