ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ 'ਚ ਦੇਰੀ ਨੂੰ ਲੈ ਕੇ ਸਰਕਾਰ ਨੂੰ ਕਈ ਸਵਾਲ ਕੀਤੇ ਹਨ। ਬਲਕੌਰ ਸਿੰਘ ਨੇ ਕਿਹਾ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਥਾਂ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਨੇ ਜ਼ਿਮਨੀ ਚੋਣ 'ਚ ਅਜਿਹੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ । ਬਲਕੌਰ ਸਿੰਘ ਨੇ ਕਿਹਾ ਇਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਅਜੇ ਤੱਕ ਮੇਰੇ ਪੁੱਤ ਨੂੰ ਇਨਸਾਫ਼ ਨਹੀ ਮਿਲ ਸਕਿਆ। ਇਹ ਲੋਕ ਸਾਨੂੰ ਡਰਾ ਰਹੇ ਹਨ, ਹੁਣ ਤੱਕ ਤੁਸੀਂ ਕੀਤਾ ਹੀ ਕਿ ਹੈ…. 4 ਸ਼ਾਰਪ ਸ਼ੂਟਰ ਹੀ ਫੜੇ ਹਨ…. ਉਨ੍ਹਾਂ ਨੂੰ ਵੀ ਛੱਡ ਦਿਓ। ਬਲਕੌਰ ਸਿੰਘ ਨੇ ਲਾਰੈਂਸ ਨੂੰ ਲੈ ਕਿਹਾ ਕਿ ਬਿਸ਼ਨੋਈ ਵਲੋਂ ਸ਼ਰੇਆਮ ਜੇਲ੍ਹ 'ਚ ਵੀਡੀਓ ਬਣਾਇਆ ਜਾ ਰਹੀਆਂ ਹਨ। ਇਨ੍ਹਾਂ ਨੂੰ ਲਾਰੈਂਸ ਦੀ ਕੋਈ ਗਲਤ ਨਜ਼ਰ ਹੀ ਨਹੀ ਆ ਰਹੀ । ਉਨ੍ਹਾਂ ਨੇ ਬੀਤੀ ਦਿਨੀਂ ਗੈਂਗਸਟਰ ਅਤੀਕ ਤੇ ਉਸ ਦੇ ਭਰਾ ਅਸ਼ਰਫ ਵੱਲ ਇਸ਼ਾਰਾ ਕਰਦੇ ਹੋਏ ਕਿਹਾ UP ਵੱਲ ਹੀ ਦੇਖ ਲਓ ਬੀਤੀ ਦਿਨੀਂ ਪੁਲਿਸ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਸਭ ਸਰਕਾਰਾਂ ਹੀ ਕਰਵਾ ਰਿਹਾ ਹਨ । ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਜਿਸ ਤੋਂ ਬਾਅਦ ਸਿੱਧੂ ਦੇ ਮਾਪਿਆਂ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
by jaskamal