ਜੁੜਵਾਂ ਬੱਚਿਆਂ ਦੇ ਜਨਮ ਦੀ ਖਬਰ ‘ਤੇ ਬਲਕੌਰ ਸਿੰਘ ਨੇ ਲਾਇਆ ਵਿਰਾਮ, ਦੱਸਿਆ ਸੱਚ

by jaskamal

ਪੱਤਰ ਪ੍ਰੇਰਕ : ਕਈ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੈ ਅਤੇ ਹਸਪਤਾਲ 'ਚ ਭਰਤੀ ਹੈ।

ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਇੱਕ ਪੋਸਟ ਸ਼ੇਅਰ ਕਰਕੇ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਬਲਕੌਰ ਸਿੰਘ ਨੇ ਲਿਖਿਆ "ਅਸੀਂ ਸਿੱਧੂ ਦੇ ਪ੍ਰਸ਼ੰਸਕਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੂੰ ਸਾਡੇ ਪਰਿਵਾਰ ਦੀ ਚਿੰਤਾ ਹੈ। ਪਰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਬਾਰੇ ਫੈਲਾਈਆਂ ਜਾ ਰਹੀਆਂ ਬਹੁਤ ਸਾਰੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ। ਜੋ ਵੀ ਖ਼ਬਰ ਹੈ, ਪਰਿਵਾਰ ਵੱਲੋਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ"।

ਤੁਹਾਨੂੰ ਦੱਸ ਦੇਈਏ ਕਿ ਚਰਨ ਕੌਰ ਦੇ ਪ੍ਰੈਗਨੈਂਸੀ ਦੀ ਖਬਰ ਫਰਵਰੀ ਮਹੀਨੇ ਵਿੱਚ ਸਾਹਮਣੇ ਆਈ ਸੀ। ਉਨ੍ਹਾਂ 58 ਸਾਲ ਦੀ ਉਮਰ ਵਿੱਚ IVF ਕਰਵਾਇਆ ਸੀ, ਜਿਸ ਰਾਹੀਂ ਉਹ ਮਾਂ ਬਣਨ ਜਾ ਰਹੀ ਹੈ।।